ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਜ਼ਮਾਨਾ

ਚਿੱਟੇ ਹੁੰਦੇ ਸਨ। ਉਨ੍ਹਾਂ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ। ਜਿਥੇ ਕੁਝ ਭੀ ਨਾ ਪਤਾ ਹੋਵੇ, ਉਥੇ ਭੀ ਦਿੜ੍ਹ ਕਰਕੇ ਕਹਿਣ ਦੀ ਸਮਰਥਾ ਸੀ ਕਿ ਇਹ ਗਲ ਇਉਂ ਹੈ ਤੇ ਇਉਂ ਨਹੀਂ। ਜੇ ਸ਼੍ਰਿਸ਼ਟੀ ਦੀ ਰਚਨਾ ਦਾ ਢੰਗ ਜਾਂ ਸਮਾਂ ਨਾ ਭੀ ਪਤਾ ਹੋਵੇ, ਤਾਂ ਭੀ ਅਡੋਲ ਹੀ ਕਹਿ ਦਿੰਦੇ ਸਨ ਕਿ ਸ੍ਰਿਸ਼ਟੀ ਇਉਂ ਬਣੀ ਅਤੇ ਇਸ ਨੂੰ ਬਣਿਆਂ ਇਤਨੇ ਅਰਬ, ਇਤਨੇ ਕਰੋੜ, ਇਤਨੇ ਲਖ, ਇਤਨੇ ਹਜ਼ਾਰ, ਇਤਨੇ ਸੌ ਤੇ ਇਤਨੇ ਸਾਲ ਹੋਏ ਹਨ। ਬਲਕਿ ਈਸਾਈਆਂ ਦੀ ਪੁਸਤਕ ਵਿਚ ਰਚਨਾ ਦਾ ਸਮਾਂ ਈਸਾ ਤੋਂ ੪੦੦੪ ਸਾਲ ਪਹਿਲੋਂ ਦਾ ਦਸਿਆ ਹੈ। ਕਈ ਤਾਂ ਉਸ ਸੰਨ ਦੇ ੧੧ ਨਵੰਬਰ ਦੇ ੧੧ ਵਜੇ ਦਿਨ ਦੇ ਦ੍ਰਿਸ਼ਟੀ ਰਚਨਾ ਦਾ ਸਮਾਂ ਦਸਦੇ ਹਨ। ਉਨ੍ਹਾਂ ਨੂੰ ਇਹ ਗੱਲ ਮੰਨਣ ਤੋਂ ਸੰਗ ਆਉਂਦੀ ਸੀ ਕਿ "ਜਾਂ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।" "ਆਪ ਆਪਣੀ ਬੁਧਿ ਹੈ ਜੇਤੀ। ਬਰਣਤ ਭਿੰਨ ਭਿੰਨ ਤੁਹਿ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ। ਕਿਹ ਬਿਧ ਸਜਾ ਪ੍ਰਥਮ ਸੰਸਾਰਾ।"

ਇਸੇ ਤਰਾਂ ਹੁਨਰ ਵਿਚ ਰੰਗਾਂ ਦੀ ਵਰਤੋਂ ਕਰਨ ਲੱਗਿਆਂ ਹਰ ਇਕ ਚੀਜ਼ ਦਾ ਆਪੋ ਆਪਣਾ ਰੰਗ ਬੱਧਾ ਹੋਇਆ ਸੀ। ਮੂੰਹ ਲਾਲ ਜਾਂ ਗੰਦਮੀ, ਵਾਲ ਕਾਲੇ, ਕਪੜੇ ਹਰੇ, ਪੀਲੇ ਜਾਂ ਕਿਸੇ ਹੋਰ ਖ਼ਾਸ ਰੰਗ ਦੇ ਚਿਤਰਦੇ ਸਨ। ਰੰਗਾਂ ਦੀ ਮਿਲਾਵਟ ਦਾ ਕੋਈ ਖ਼ਿਆਲ ਨਹੀਂ ਸੀ। ਇਹ ਨਹੀਂ ਸੀ ਪਤਾ ਕਿ ਇਕ ਇਕ ਰੰਗ ਹੌਲੀ ਹੌਲੀ ਦੂਜੇ ਰੰਗ ਵਿਚ ਰਲਦਾ ਜਾਂਦਾ ਹੈ। ਸ਼ਾਮ ਦੇ ਵੇਲੇ ਪਹਾੜਾਂ ਦੇ ਰੰਗ ਵਿਚ ਜਿਥੇ ਲਹਿੰਦੇ ਸੂਰਜ ਦੀ ਪੀਲੱਤਣ ਹੈ, ਉਥੇ ਆਉਂਦੀ ਰਾਤ ਦੀ ਕਲੱਤਣ ਤੇ ਪੌਦਿਆਂ ਦੇ ਹਰੇਪਣ ਦੀ ਸਬਜ਼ੀ ਭੀ ਸ਼ਾਮਲ ਹੈ, ਕੁਝ ਕੁਝ ਗਗਨਾਂ ਦੀ ਨੀਲੱਤਣ ਵੀ ਝਲਕਾਰੇ ਮਾਰਦੀ ਹੈ, ਅਤੇ ਧਰਤੀ ਦੀ ਗੁਲਾਬੀ ਭਾਹ ਭੀ ਸ਼ਾਮਲ ਹੈ।

ਇਸੇ ਤਰਾਂ ਫ਼ਿਲਸਫ਼ੇ ਵਿਚ ਮਨ ਨੂੰ ਚੇਤੰਨ ਅਤੇ ਮਾਦਾ ਨੂੰ ਨਿਰੋਲ ਜੜ ਕਰਕੇ ਨਿਖੇੜਿਆ ਹੋਇਆ ਸੀ। ਇਹ ਨਹੀਂ ਸੀ ਪਤਾ ਕਿ ਮਾਦਾ

ー੭ー