ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਡਰੀ ਸਭਿੱਤਾ ਵਾਲੇ ਲੋਕਾਂ ਨੂੰ ਆਪਣੇ ਅੰਦਰ ਕਿਵੇਂ ਸਮੇਟਿਆ ਜਾਏ। ਈਸਾਈ ਹਾਕਮ ਆਪਣੀ ਪਾਲਿਸੀ ਐਸੀ ਬਣਾ ਸਕਦੇ ਸਨ ਜਿਸ ਦੇ ਨਾਲ ਮੁਸਲਮਾਨ ਈਸਾਈਆਂ ਵਿਚ ਰਚ ਮਿਚ ਕੇ ਇਕ ਰਲਵੀਂ ਕੌਮ ਦਾ ਹਿਸਾ ਬਣ ਜਾਂਦੇ। ਇਸ ਨਾਲ ਸਪੇਨ ਨੂੰ ਬਹੁਤ ਲਾਭ ਪੁਜਦਾ ਕਿਉਂਕਿ ਮੁਸਲਮਾਨ ਲੋਕ ਕਾਰੀਗਰੀ ਅਤੇ ਸਭਿਆਚਾਰ ਵਿਚ ਈਸਾਈਆਂ ਪਾਸੋਂ ਬਹੁਤ ਅਗਾਹਾਂ ਲੰਘੈ ਹੋਏ ਸਨ ਪਰ ਐਸਾ ਨਾ ਕੀਤਾ ਗਿਆ। ਪਹਿਲੋਂ ਤਾਂ ਮੁਸਲਮਾਨਾਂ ਨੂੰ ਕਿਹਾ ਗਿਆ ਕਿ ਆਪਣੇ ਨਾਂ ਈਸਾਈਆਂ ਵਾਲੇ ਰੱਖ ਲਓ, ਭਾਵੇਂ ਧਰਮ ਨਾ ਬਦਲੋ। ਫਿਰ ਸਭ ਨੂੰ ਹੁਕਮ ਹੋ ਗਿਆ ਕਿ ਜਾਂ ਈਸਾਈ ਮਤ ਧਾਰਣ ਕਰ ਲਓ, ਜਾਂ ਬਿਸਤਰਾ ਬੋਰੀਆਂ ਚੁੱਕ ਕੇ ਮੁਲਕ ਤੋਂ ਬਾਹਰ ਹੋ ਜਾਓ। ਕੇਹਾ ਸੌਖਾ ਤਰੀਕਾ ਸੀ ਏਕਤਾ ਵਰਤਾਉਣ ਦਾ! ਸਪੇਨ ਤੇ ਪਰਤਗਾਲ ਵਿਚ ਏਹ ਤਰੀਕਾ ਯਹੂਦੀਆਂ ਨਾਲ ਵਰਤਿਆ ਗਿਆ। ਇੰਗਲੈਂਡ ਵਾਲਿਆਂ ਨੇ ਯਹੂਦੀਆਂ ਨੂੰ ੧੨੯੦ ਵਿਚ ਦੇਸ਼ ਨਿਕਾਲਾ ਦੇ ਦਿਤਾ, ਅਤੇ ਉਹ ਕਈ ਸਦੀਆਂ ਤੀਕ ਇਸ ਦੇਸ਼ ਤੋਂ ਬਾਹਰ ਰਹੇ। ਫੇਰ ਆਏ ਭੀ, ਤਾਂ ਚਿਰਾਂ ਤੀਕ ਪੂਰਾ ਹਕ ਨਾ ਲੈ ਸਕੇ। ਅੰਤ ੧੮੫੮ ਵਿਚ ਪਾਰਲੀਮੈਂਟ ਦੀ ਮੈਂਬਰੀ ਦਾ ਹੱਕ ਮਿਲਿਆ। ਫਰਾਂਸ ਵਾਲਿਆਂ ਨੇ ਉਨ੍ਹਾਂ ਨੂੰ ਬਰਾਬਰੀ ਦਾ ਹੱਕ ੧੭੯੦ ਵਿਚ ਦਿੱਤਾ ਤੇ ਜਰਮਨੀ ਵਾਲਿਆਂ ਨੇ ੧੮੯੧ ਵਿਚ. ਪਰ ਇਹ ਹਕ ਮੁੜ ਹਿਟਲਰ ਦੀ ਹਕੂਮਤ ਨੇ ਖੋਹ ਲਏ। ਇਹ ਵਿਚਾਰੇ ਹੁਣ ਦਰ-ਬ-ਦਰ ਧੱਕੇ ਖਾ ਰਹੇ ਹਨ। ਯੂਰਪ ਅਤੇ ਅਮਰੀਕਾ ਵਾਲੇ ਈਸਾਈ ਆਪਣੇ ਸਦੀਆਂ ਦੇ ਧੋਣ ਇਉਂ ਧੋਣਾ ਚਾਹੁੰਦੇ ਹਨ ਕਿ ਯਹੂਦੀਆਂ ਨੂੰ ਅਰਬਾਂ ਦੇ ਖ਼ਰਚ ਤੇ ਫਲਸਤੀਨ ਵਿਚ ਵਸਾਇਆ ਜਾਵੇ! ਪਰਾਏ ਹੱਡੇ ਅੰਮਾ ਦਾਤੀ! ਇਨ੍ਹਾਂ ਵਿਚਾਰਿਆਂ ਨੇ ਜੋ ਦੁਖੜੇ ਰੂਸ ਪੋਲੈਂਡ, ਆਸਟਰੀਆ, ਹੰਗਰੀ 'ਚ ਸਹੇ ਹਨ ਉਨ੍ਹਾਂ ਦੀ ਕਹਾਣੀ ਲੂੰ ਕੰਡੇ ਖੜੇ ਕਰ ਦੇਣ ਵਾਲੀ ਹੈ। ਯੂਰਪ ਮੁਸਲਮਾਨਾਂ ਤੇ ਯਹੂਦੀਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾ ਸਕਿਆ? ਕੇਵਲ ਇਸ ਲਈ ਕਿ ਇਹ ਲੋਕੀਂ ਆਸ ਪਾਸ ਦੇ ਲੋਕਾਂ ਕੋਲੋਂ ਸਭਿਆਚਾਰ ਵਿਚ ਵੱਖਰੇ ਹਨ। ਇਨ੍ਹਾਂ ਨੂੰ ਸਮਾਜਿਕ ਅਰਾਮ ਉਤਨਾ ਕੁ ਹੀ ਮਿਲਿਆ ਹੋਇਆ ਹੈ ਜਿੰਨਾ ਕੁ ਇਹ ਲੋਕ ਆਪਣੇ ਸਭਿਆਚਾਰ ਨੂੰ ਛੱਡ ਕੇ ਪਰਾਇਆ ਸਭਿਆਚਾਰ ਗ੍ਰਹਿਣ ਕਰ ਸਕੇ ਹਨ। ਤੁਰਕ ਲੋਕ ਸਦੀਆਂ ਤੀਕ ਯੂਰਪੀਨ ਕੌਮਾਂ ਦੀ ਅੱਖ ਦਾ ਕੰਡਾ ਬਣੇ ਰਹੇ। ਅੰਤ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਯੂਰਪੀਨ ਕੌਮਾਂ ਨਾਲ ਇਕ-ਇਕ ਹੋਣ ਵਿਚ ਉਨ੍ਹਾਂ ਦਾ ਏਸ਼ੀਆਈ ਸਭਿਆਚਾਰ ਹੀ ਇਕ ਵੱਡੀ ਰੁਕਾਵਟ ਹੈ। ਸੋ ਉਹ ਛੇਤੀ

੮੭