ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਅੰਦਰ ਜਾਣਾ ਏ" ਪਰ ਹੁਣ ਤੇ ਇਕ ਪਲ ਵੀ ਨਹੀਂ ਸੂ ਉਡੀਕਿਆ ਤੇ ਧੁਸ ਦੇਈ ਅੰਦਰ ਜਾ ਰਿਹਾ ਹੈ। ਦਰਸ਼ਨ ਕਰ ਅਸੀਂ ਲੋਢੇ ਵੇਲੇ ਫੇਰ ਸਟੇਸ਼ਨ ਤੇ ਆ ਮਿਲੇ।

ਸਟੇਸ਼ਨ ਤੇ ਇਕ ਲੂਲ੍ਹਾ ਮੰਗ ਰਿਹਾ ਸੀ। ਉਸ ਸਾਡੇ ਅੱਗੇ ਵੀ ਆ ਸੁਆਲ ਕੀਤਾ। ਮੈਂ ਧਿਆਨ ਪਰਲੇ ਪਾਸੇ ਕਰ ਲਿਆ। ਪ੍ਰੀਤਮ ਸਿੰਘ ਉਸ ਨੂੰ ਆਨਾ ਦੇ ਕੇ ਸੁਣਾਉਣ ਮਾਰਿਆ ਕਹਿਣ ਲੱਗਾ, "ਜਾਹ, ਭਾਈ ਜਾਹ, ਐਵੇਂ ਕੰਨ ਨਾਂ ਖਾਹ। ਕੁਝ ਹੱਥੀਂ ਕਾਰ ਕਰਿਆ ਕਰ। ਤੇਰੇ ਵਰਗੇ ਕਈ ਦਰਜ਼ੀ ਬਣ ਕੇ ਅੱਜ ਤਿੰਨ ਚਾਰ ਰੁਪਏ ਦਿਹਾੜੀ ਕਮਾ ਲੈਂਦੇ ਹਨ।" ਉਹ ਵਿਚਾਰਾ ਤੁਰਦਾ ਹੋਇਆ।

ਗੱਡੀ ਆਈ। ਚੜ੍ਹੇ। ਇਕ ਬੰਦਾ ਕਿਸੇ ਯਤੀਮਖਾਨੇ ਲਈ ਪੈਸੇ ਮੰਗਣ ਆ ਗਿਆ। ਉਹ ਯਤੀਮਾਂ ਦੇ ਦੁਖੜੇ ਫੋਲ ਫੋਲ ਸੁਣਾਵੇ। ਉਸ ਦੇ ਨਾਲ ਦੇ ਯਤੀਮ ਸਨ। ਉਹ ਕਰੁਣਾ-ਰਸ-ਭਰੇ ਗੀਤ ਗਾਣ। ਇਧਰ ਪ੍ਰੀਤਮ ਸਿੰਘ ਦਾ ਚਿਹਰਾ ਕੁਮਲਾਉਂਦਾ ਜਾਵੇ। ਅੱਖਾਂ ਉਹਦੀਆਂ ਭਰ ਆਈਆਂ। ਆਪਣੀ ਇਹ ਕਮਜ਼ੋਰੀ ਮੈਥੋਂ ਲੁਕਾਣ ਲਈ ਉਠਿਆ ਤੇ ਬਾਰੀ ਵੱਲ ਗਿਆ, ਮੂੰਹ ਪੂੰਝੀ ਆਉਂਦਾ ਹੋਇਆ ਉਨ੍ਹਾਂ ਦੀ ਸੰਦੂਕੜੀ ਵਿਚ ਪੰਜਾਂ ਦਾ ਨੋਟ ਪਾ ਆਇਆ। ਫਿਰ ਮੇਰੇ ਕੋਲ ਆ ਕੇ ਬਹਿ ਗਿਆ। ਉਨ੍ਹਾਂ ਦੇ ਚਲੇ ਜਾਣ ਪਿੱਛੋਂ ਕਹਿਣ ਲੱਗਾ "ਦੇਖੋ ਜੀ, ਇਹ ਆਪ ਕੇਹੇ ਸੋਹਣੇ ਕੱਪੜੇ ਪਾਈ ਫਿਰਦੇ ਹਨ ਤੇ ਮੁੰਡਿਆਂ ਦਾ ਕੀ ਹਾਲ ਹੈ? ਇਨ੍ਹਾਂ ਦਾ ਚੋਖਾ ਰੁਪਿਆ ਬੈਂਕ ਵਿਚ ਜਮ੍ਹਾਂ ਹੈ। ਫੇਰ ਭੀ ਮੰਗਦੇ ਫਿਰਦੇ ਨੇ। ਸਟੇਸ਼ਨ ਦੇ ਲਾਗੇ ਯਤੀਮਖਾਨਾ ਹੈ। ਇਨ੍ਹਾਂ ਦੀ ਆਪਣੀ ਜ਼ਮੀਨ ਹੈ। ਉਥੇ ਖਾਣ ਜੋਗੀ ਕਣਕ ਹੋ ਪੈਂਦੀ ਹੈ। ਖੱਡੀਆਂ ਆਪਣੀਆਂ ਹਨ। ਉਥੇ ਬਣ ਕੇ ਕੱਪੜਾ ਵਿਕਦਾ ਹੈ। ਹੋਰ ਇਨ੍ਹਾਂ ਕੀ ਲੈਣਾ ਹੈ? ਇਨ੍ਹਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ।"

ਅੰਮਿਤਸਰ ਉਤਰੇ ਤਾਂ ਜੀ ਆਈ. ਪਈ ਚਲੋਂ ਯਤੀਮਖਾਨੇ ਹੀ ਹੋ ਆਈਏ। ਪ੍ਰੀਤਮ ਸਿੰਘ ਘਰ ਨੂੰ ਗਿਆ। ਮੈਂ ਯਤੀਮਖਾਨੇ ਵੱਲ ਤੁਰਿਆ! ਜਾਂਦਿਆਂ ਹੀ ਵੇਖਿਆ ਕਿ ਪ੍ਰੀਤਮ ਸਿੰਘ ਦੇ ਨੌਕਰ ਲੱਡੂ ਲੈ ਕੇ ਆਇਆ ਹੈ! ਪੁੱਛਿਆ ਤਾਂ ਕਹਿਣ ਲੱਗਾ, "ਜੀ ਸਵੇਰੇ ਸਰਦਾਰ ਸਾਹਿਬ ਹੁਕਮ ਕਰ ਗਏ ਸਨ। ਹਲਵਾਈ ਨੇ ਹੁਣੇ ਬਣਾਏ ਨੇ। ਇਥੇ ਵੰਡਣ ਆਇਆ ਹਾਂ। ਮੈਂ ਜਾਣ ਬੁੱਝ ਕੇ ਹੈਰਾਨ ਹੋ ਕੇ ਕਿਹਾ, "ਹੈਂ! ਸਰਦਾਰ ਪ੍ਰੀਤਮ ਸਿੰਘ ਹੋਰੀਂ ਵੀ ਇਥੇ ਦਾਨ ਦੇਂਦੇ ਹਨ?" ਨੌਕਰ ਬੋਲਿਆ, "ਜੀ ਆਹ ਦੋਵੇਂ ਕਮਰੇ ਉਨ੍ਹਾਂ ਹੀ ੧੦੦੦) ਖ਼ਰਚ ਕੇ ਪੁਆਏ

੮੧