ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਮਾਤਮਾ ਦੀ ਦਰਗਾਹੇ ਬੇਨਤੀ ਕਰਦਾ ਹਾਂ, "ਹੇ ਸੱਚੇ ਮਾਲਕ! ਆਪਣੇ ਨਿਤਾਣੇ ਬੰਦੇ ਦੀ ਜਿਸ ਨੂੰ ਤੂੰ ਲੋਕਾਂ ਦੀ ਤੇਹ ਨੂੰ ਕੁਦਰਤੀ ਤਰੀਕੇ ਨਾਲ ਮਿਟਾਉਣ ਲਈ ਇਸ ਸੰਸਾਰ ਤੇ ਭੇਜਿਆ ਹੈ, ਸੁਣ! ਉਨ੍ਹਾਂ ਨੂੰ ਕੌੜੇ ਪਾਣੀ ਦੇ ਪਿਅ ਲੇ ਭਰ-ਭਰ ਪੀਣ ਤੋਂ ਹਟਾ।"

ਮੈਂ ਇਕ ਹੱਥ ਵਾਲਾ ਹਾਂ, ਪਰ ਮੇਰੀ ਬੇਨਤੀ ਧੁਰ ਦਰਗਾਹ ਅਪੜ ਕੇ ਕਬੂਲ ਪੈ ਜਾਂਦੀ ਹੈ। ਪਰਮਾਤਮਾ ਨੂੰ ਮੇਰੇ ਹੰਝੂ ਦੇਖ ਕੇ ਤਰਸ ਆਉਂਦਾ ਹੈ ਤੇ ਉਹ ਇਸ ਨਿਮਾਣੇ ਦੇ ਕੀਰਨਿਆਂ ਦੀ ਕਦਰ ਕਰਦਾ ਹੈ। ਸ਼ੋਕ! ਆਦਮੀ ਦੇ ਹੱਥਾਂ ਦਾ ਮਾਲਕ ਹੈ। ਜੇ ਇਹ ਦੋਵੇਂ ਹੱਥ ਜੋੜ ਕੇ ਬੇਨਤੀ ਕਰੇ ਤਾਂ ਕੀ ਉਹ ਕਬੂਲ ਨਾ ਹੋਵੇ? ਜ਼ਰੂਰ ਹੋਵੇਗੀ, ਪਰ ਉਦੋਂ ਜਦੋਂ ਇਸ ਦੇ ਪੱਲੇ ਵਿਚੋਂ ਸ਼ਰਾਬ ਦੀ ਬੋ ਦੀ ਥਾਂ ਹਲੀਮੀ ਤੇ ਅਧੀਨਗੀ ਦੀ ਖੁਸ਼ਬੋ ਆਏਗੀ। ਉਸ ਵੇਲੇ ਇਸ ਦੀ ਆਤਮਕ ਸ਼ਕਤੀ ਵੇਖ ਕੇ ਸਾਰੀ ਦੁਨੀਆਂ ਦੇ ਗੁਨਾਹ ਇਸ ਤੋਂ ਭਜ ਜਾਣਗੇ। ਇਹ ਤਦ ਹੀ ਹੋ ਸਕਦਾ ਹੈ ਜੇ ਇਹ ਹੋਸ਼ ਦੀ ਦਵਾਈ ਕਰਾਏ। ਮਾਫ਼ ਕਰਨਾ, ਮੈਂ ਫਿਰ ਉਪਦੇਸ਼ ਵਿਚ ਵਹਿ ਤੁਰਿਆ ਹਾਂ। ਇਹ ਮੇਰੇ ਵਸ ਦੀ ਗੱਲ ਨਹੀਂ। ਮੈਨੂੰ ਮਨੁੱਖ ਦੀ ਹਾਲਤ ਉਤੇ ਤਰਸ ਆਉਂਦਾ ਹੈ।

ਪੁਲਸ ਦਾ ਸਿਪਾਹੀ, ਸਫਾਈ ਦਾ ਦਰੋਗਾ, ਨਗਰ ਸਭਾ ਦਾ ਮੈਂਬਰ, ਲੋਕਾਂ ਦੀ ਸਿਹਤ ਦਾ ਰਾਖਾ ਮੈਂ ਹੀ ਹਾਂ। ਜੇ ਕਮੇਟੀ ਦੀ ਚੋਣ ਵਿਚ ਮੇਰਾ ਵੀ ਨਾਂ ਰਦੀ ਦੀ ਟੋਕਰੀ ਵਿਚ ਸੁਟਿਆ ਜਾਏ ਤਾਂ ਇਨਸਾਫ ਕਾਹਦਾ? ਕਿਉਂਕਿ (ਇਹ ਇਕ ਭੇਦ ਹੈ) ਅਗਲੀ ਚੋਣ ਵਿਚ ਮੈਂ ਵੀ ਉਮੀਦਵਾਰ ਹਾਂ। ਦੂਜੇ ਤੁਰਨ ਫਿਰਨ ਵਾਲੇ ਬੰਦੇ ਤਾਂ ਵੋਟਾਂ ਲਈ ਮਰਦੇ ਫਿਰਦੇ ਹਨ। ਵੋਟਾਂ ਲੈਣ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ, ਪਰ ਖ਼ਬਰੇ ਉਨ੍ਹਾਂ ਮੇਰੇ ਮਿਠੇ ਪ੍ਰੇਮ ਪਿਆਲੇ ਨੂੰ ਚੱਖਿਆ ਨਹੀਂ। ਮੈਂ ਆਪਣੀ ਜਾਨ, ਆਪਣੀ ਪਿਆਰੀ ਜਾਨ ਵੋਟਰਾਂ ਤੋਂ ਵਾਰਨ ਲਈ ਤਿਆਰ ਹਾਂ। ਮੈਨੂੰ ਆਪਣੇ ਦੁਸ਼ਮਨ ਦੀ ਐਵੇਂ ਕਦਰ ਹੁੰਦਿਆਂ ਵੇਖ ਡਰ ਲਗਦਾ ਹੈ, ਪਰ ਫੇਰ ਭੀ ਹੀਲਾ ਜ਼ਰੂਰ ਹੈ।

ਆਹ ਵੇਖ, ਮੇਰਾ ਪਾਣੀ ਕਿੰਨਾ ਠੰਢਾ ਅਤੇ ਚੰਗਾ ਹੈ! ਅਜੇਹੀ ਧੁੱਪ ਅਤੇ ਗਰਮੀ ਤੋਂ ਲੋਕ ਪਨਾਹ ਚਾਹੁੰਦੇ ਹਨ। ਵੇਖੋ ਲੋਕ ਕੜਾਕੇ ਦੀ ਧੁੱਪ ਤੋਂ ਕਿਸ ਤਰ੍ਹਾਂ ਤੰਗ ਹਨ! ਔਹ ਵੇਖ ਇਕ ਆਦਮੀ ਸਿਰ ਨਿਵਾਈ, ਪਾਟੇ ਕਪੜੇ ਪਾਈ ਮੇਰੀ ਵਲ

੭੨