ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਉਹ ਰਤਾ ਕੋਡਾ ਹੋ ਕੇ ਗਾਹਕ ਨੂੰ ਪੁਛਦਾ, 'ਆਓ ਜੀ?' ਉਸ ਦੇ ਚਿਹਰੇ ਤੋਂ ਇਉਂ ਜਾਪਦਾ ਜਿਵੇਂ ਬੂਟਾਂ ਦੇ ਕਿਸੇ ਸੁਫਨੇ ਵਿਚੋਂ ਜਾਗਿਆ ਹੁੰਦਾ ਹੈ।

ਓਸ ਵੇਲੇ ਮੈਂ ਉਸਨੂੰ ਕਹਿੰਦਾ ਸਾਂ, "ਸੁਣਾਓ, ਗੰਗਾ ਦੀਨ, ਕੀ ਹਾਲ ਹੈ? ਮੇਨੂੰ ਇਕ ਕਾਲਾ ਬੂਟ ਚਾਹੀਦਾ ਹੈ।'

ਉਹ ਬਿਨਾਂ ਕੁਝ ਬੋਲਣ ਦੇ ਮੇਰੇ ਕੋਲੋਂ ਚਲਾ ਜਾਂਦਾ ਸੀ ਤੇ ਦੁਕਾਨ ਦੇ ਓਸੇ ਸਿਰੇ ਤੇ ਜਾ ਪੁਜਦਾ ਸੀ ਜਿਥੋਂ ਉਹ ਆਇਆ ਸੀ। ਮੈਂ ਉਸ ਕੁਰਸੀ ਤੇ ਬੈਠਾ ਰਸਤੇ ਦੀ ਬੌ ਸੁੰਘਦਾ ਰਹਿੰਦਾ ਸਾਂ। ਜਲਦੀ ਹੀ ਉਹ ਚਮੜੇ ਦਾ ਇਕ ਟੋਟਾ ਹੱਥ ਵਿਚ ਫੜੀ ਆ ਜਾਂਦਾ ਸੀ ਤੇ ਕਹਿੰਦਾ ਸੀ, 'ਦੇਖੋ ਜੀ, ਇਹ ਕਿੱਡਾ ਸੋਹਣਾ ਟੋਟਾ ਹੈ!' ਜਦੋਂ ਮੈਂ ਭੀ ਉਸ ਦੇ ਸੋਹਲੇ ਗਾ ਚੁਕਦਾ ਤਾਂ ਉਹ ਪੁਛਦਾ, ‘ਤੁਹਾਨੂੰ ਬੂਟ ਕਦੋਂ ਚਾਹੀਦਾ ਹੈ?' ਮੇਰਾ ਉੱਤਰ ਹੁੰਦਾ, 'ਜਦੋਂ ਤੁਸੀਂ ਸੌਖ ਨਾਲ ਦੇ ਸਕੋ।' ਤਾਂ ਉਹ ਸੋਚ ਸੋਚ ਕੇ ਕਹਿੰਦਾ 'ਹਛਾ ਜੀ, ਅੱਜ ਤੋਂ ਪੰਦਰਵੇਂ ਦਿਨ ਸਹੀ’ ਜੇ ਗੰਗਾ ਦੀਨ ਦਾ ਵਡਾ ਭਰਾ ਹੁੰਦਾ ਤਾਂ ਉਹ ਕਹਿੰਦਾ, ਮੈਂ ਆਪਣੇ ਭਰਾ ਨੂੰ ਪੁਛਾਂਗਾ।'

ਫਿਰ ਮੈਂ ਉਠ ਬਹਿੰਦਾ ਸਾਂ ਤੇ ਮੈਨੂੰ ਦੁਕਾਨ ਤੋਂ ਜਾਂਦੇ ਨੂੰ ਵੇਖ ਕੇ ਉਹ 'ਸਤਿ ਸ੍ਰੀ ਅਕਾਲ’ ਬੁਲਾ ਦੇਂਦਾ ਸੀ, ਪਰ ਉਸ ਦੀ ਨਜ਼ਰ ਅਜੇ ਵੀ ਉਸ ਚਮੜੇ ਉਤੇ ਹੀ ਗੱਡੀ ਹੁੰਦੀ ਸੀ।

ਜੇ ਭਲਾ ਕੋਈ ਨਵੀਂ ਕਿਸਮ ਦਾ ਬੂਟ ਬਣਾਉਣਾ ਹੁੰਦਾ, ਜਿਸ ਦੇ ਨਾਲ ਦਾ ਉਸ ਨੇ ਕਦੇ ਮੇਰੇ ਲਈ ਨਾ ਬਣਾਇਆ ਹੋਵੇ ਤਾਂ ਉਹ ਮੇਰੇ ਪੈਰੋਂ ਬੂਟ ਲੁਹਾ ਲੈਂਦਾ ਅਤੇ ਮੇਰੇ ਪੈਰ ਤੇ ਬੂਟ ਨੂੰ ਡਾਢੇ ਪਿਆਰ ਤੇ ਰੀਝ ਨਾਲ ਵੇਖਦਾ। ਉਸ ਦੀ ਤੱਕਣੀ ਤੋਂ ਇਉਂ ਜਾਪਦਾ ਸੀ ਜਿਵੇਂ ਉਹ ਪਹਿਲਾਂ ਬੂਟ ਬਣਾਉਣ ਵਾਲੇ ਕਾਰੀਗਰ ਦੇ ਚਿੱਤ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਉਸ ਨੂੰ ਉਸ ਵਿਚ ਕੋਈ ਨੁਕਸ ਦਿਸਦਾ ਤਾਂ ਉਸ ਦਾ ਚਿਹਰਾ ਬਦਲ ਜਾਂਦਾ ਤੇ ਇਹੋ ਜਾਪਦਾ ਕਿ ਉਹ ਕਾਰੀਗਰ ਨੂੰ ਲਾਹਨਤਾਂ ਪਾ ਰਿਹਾ ਹੈ, ਜੋ ਉਸ ਨੇ ਕਿਉਂ ਏਡੇ ਚੰਗੇ ਕੰਮ ਨੂੰ ਇਸ ਬੇਪਰਵਾਹੀ ਨਾਲ ਕੀਤਾ ਹੈ। ਫੇਰ ਉਹ ਮੇਰੇ ਪੈਰ ਨੂੰ ਇਕ ਕਾਗਜ਼ ਉਤੇ ਰੱਖਦਾ ਤੇ ਦੋ ਤਿੰਨ ਵਾਰੀ ਉਸ ਦੇ ਆਲੇ ਦੁਆਲੇ ਲੀਕ ਵਾਹੁੰਦਾ। ਫਿਰ ਉਹ ਮੇਰੀਆਂ ਉੱਗਲਾਂ ਨੂੰ ਟੋਂਹਦਾ ਤੇ ਇਉਂ ਮੇਰੇ ਪੈਰਾਂ ਦੀਆਂ ਲੋੜਾਂ ਨੂੰ ਜਾਚਦਾ।

ਉਸ ਦੀ ਹੱਟੀ ਦਾ ਇਕ ਸਾਕਾ ਮੈਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਉਸ

੫੬