ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖ ਨੇ ਉੱਤਰ ਦਿੱਤਾ 'ਨਹੀਂ ਜੀ, ਭੁੱਲਾ ਹਾਂ।' ਫੇਰ ਕੀ ਸੀ ਪੀਰ ਹੋਰਾਂ ਨੇ ਖੁਸ਼ ਹੋ ਕੇ ਛਾਤੀ ਨਾਲ ਲਾ ਲਿਆ ਅਤੇ ਬੁਲ੍ਹੇ ਹੋਰੀਂ ਖੁਸ਼ੀ ਵਿਰ ਨਚਣ ਤੇ ਗਾਉਣ ਲਗ ਪਏ:——

ਆਓ ਸਹੀਓ! ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ।
ਅਜ ਦਾ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ।
ਹੱਥ ਖੂਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ।

ਮੁਰਸ਼ਦ ਦੇ ਮਿਲਣ ਨਾਲ ਰੱਬ ਮਿਲਦਾ ਹੈ। ਇਸ ਮੇਲ ਦਾ ਨਕਸ਼ਾ ਇਉਂ ਖਿਚਿਆ ਹੈ:———

"ਹੀਰ ਰਾਂਝੇ ਦੇ ਹੋ ਗਏ ਮੇਲੇ। ਭੁੱਲੀ ਹੀਰ ਢੂੰਡੇਦੀ ਬੇਲੇ।
ਰਾਂਝਾ ਯਾਰ ਬੁੱਕਲ ਵਿਚ ਖੇਲੇ, ਸੁਧ ਨ ਰਹੀਆ ਸੁਰਤ ਸੰਭਾਲ।
ਇਸ਼ਕ ਦੀ ਨਵੀਉਂ ਨਵੀਂ ਬਹਾਰ।"
"ਬਾਤਨ ਹੋ ਕੇ ਜ਼ਾਹਰ ਧਾਇਓ, ਘੁੰਗਟ ਕੋਲ੍ਹ ਜਮਾਲ ਦਿਖਾਇਓ।
ਸ਼ਾਹ ਅਨਾਇਤ ਬਣ ਕਰ ਆਇਓ, ਅਤੇ ਬੁਲ੍ਹਾ ਨਾਮ ਧਰਾਇਓ।

ਹੁਣ ਹਿੰਦੂ ਮੁਸਲਮਾਨ ਦੇ ਵਿਤਕਰੇ ਮਿਟ ਗਏ:———

"ਕਿਤੇ ਰਾਮ ਦਾਸ, ਕਿਤੇ ਫਤ੍ਹੇ ਮੁਹੰਮਦ, ਇਹੋ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ।"

ਇਸ਼ਕ ਦੇ ਅੰਤਲੇ ਦਰਜੇ ‘ਫ਼ਨਾ ਫੱਲ ਤੇ ਪੁਜ ਗਏ, ਅਤੇ ਆਪ ਨੂੰ ਸਭ ਤੋਂ ਮੁੱਢਲੀ ਹਸਤੀ ਨਾਲ ਇਕ-ਮਿਕ ਹੋਇਆ ਮੰਨਣ ਲਗ ਪਿਆ:———

"ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ।
ਬੁਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਲਾਇਆ।
ਢੋਲਾ ਆਦਮੀ ਬਣ ਆਇਆ।"
ਬਸ, "ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
ਸਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨੂੰ ਆਖੋ ਕੋਈ।"

ਬੁਲ੍ਹੈ ਸ਼ਾਹ ਦੀ ਰਚਨਾ ਦੀ ਇਤਨੀ ਧਾਕ ਪੈ ਗਈ ਕਿ ਕਈ ਫ਼ਕੀਰ ਹਿੰਦੂ ਤੇ ਮੁਸਲਮਾਨ ਇਨ੍ਹਾਂ ਦੀ ਨਕਲ ਕਰਨ ਲਗ ਪਏ।

ਸੰਤ ਸੁਰਜਨ ਦਾਸ ਅਜ਼ਾਦ ਅਤੇ ਮੀਰਾਂ ਸ਼ਾਹ ਜਲੰਧਰੀ ਬੁੱਲੇ ਦੀ ਤਰਜ਼ ਤੇ

પ૧