ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਗੋਬਿੰਦ ਸਿੰਘ ਸਾਹਿਬ ਇਸ ਨੂੰ "ਨਾਟਕ ਚੇਟਕ" ਤੇ "ਕੁਕਾਜ਼" ਕਹਿੰਦੇ ਹਨ:

"ਨਾਟਕ ਚੇਟਕ ਕਰਤ ਕੁਕਾਜਾ।

ਪ੍ਰਭ ਲੋਗਨ ਕੇ ਆਵਤ ਲਾਜਾ।"

(ਬਚਿਤ੍ਰ ਨਾਟਕ)

ਉਹ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਬਚਾਓ ਲਈ ਕਰਾਮਾਤ ਕਰਨ ਤੋਂ ਨਾਂਹ ਕਰ ਦਿੱਤੀ ਸੀ, ਕਿਉਂਕਿ ਹਰੀ ਦੇ ਭਗਤਾਂ ਨੂੰ ਇਹੋ ਜਿਹੇ ਤਮਾਸ਼ੇ ਕਰਨ ਤੋਂ ਸ਼ਰਮ ਆਉਂਦੀ ਹੈ।

ਤਾਂ ਕੀ ਫਿਰ ਕਰਾਮਾਤ ਹੁੰਦੀ ਹੀ ਨਹੀਂ? ਹੁੰਦੀ ਜ਼ਰੂਰ ਹੈ, ਪਰ ਹੋਰ ਤਰ੍ਹਾਂ ਦੀ।

ਕਰਾਮਾਤ ਉਹ ਹਰਾਨ ਕਰਨ ਵਾਲੀ ਘਟਨਾ ਹੈ ਜਿਸ ਨੂੰ ਵਿਚਾਰ ਜਾਂ ਦਲੀਲ ਨਾਲ ਬਿਆਨ ਨਾ ਕਰ ਸਕੀਏ। ਲੋਕ ਤਾਂ ਕੁਦਰਤ ਦੇ ਆਮ ਵਤੀਰੇ ਤੋਂ ਉਲਟ ਗੱਲਾਂ ਨੂੰ ਕਰਾਮਾਤ ਕਹਿੰਦੇ ਹਨ, ਪਰ ਗੁਰੂ ਨਾਨਕ ਜਿਹੇ ਅਸਲੀਅਤ ਪਛਾਣਨ ਵਾਲੇ ਹਵਾ, ਪਾਣੀ, ਅੱਗ ਤੇ ਧਰਤੀ ਜਿਹੀਆਂ ਸਧਾਰਣ ਚੀਜ਼ਾਂ ਨੂੰ ਰੱਬ ਦੀਆਂ ਕਰਾਮਾਤਾਂ ਮੰਨਦੇ ਹਨ।

"ਵਿਸਮਾਦੁ ਪਵਣੁ ਵਿਸਮਾਦੁ ਪਾਣੀ।
ਵਿਸਮਾਦੁ ਅਗਨੀ ਖੇਡਹਿ ਵਿਡਾਣੀ।
ਵਿਸਮਾਦੁ ਧਰਤੀ ਵਿਸਮਾਦ ਖਾਣੀ।

ਵਿਸਮਾਦੁ ਸਾਦਿ ਲਗਹਿ ਪ੍ਰਾਣੀ।"

(ਵਾਰ ਆਸਾ)


ਪਾਣੀ ਕਿਉਂ ਗਿੱਲਾ ਕਰਦਾ ਹੈ? ਅੱਗ ਕਿਉਂ ਸਾੜਦੀ ਤੇ ਭਾਪ ਗੈਸ ਆਦਿ ਪੈਦਾ ਕਰਕੇ ਤਰ੍ਹਾਂ-ਤਰ੍ਹਾਂ ਦੇ ਕਰਿਸ਼ਮੇ ਕਰ ਦਸਦੀ ਹੈ? ਮਨੁੱਖ ਦੇ ਦਿਲ ਵਿਚ ਕਿਤਨੇ ਸਵਾਲ ਹਨ। ਇਹ ਕੀਹ ਹਨ? ਕਿਉਂ ਹਨ? ਇਕ ਸੁਹਜ-ਸਵਾਦ ਹੀ ਲਓ। ਰਾਗ ਦਾ ਰਸ ਹੀ ਲਓ। ਇਹ ਕਿਉਂ ਇਤਨੀਆਂ ਖਿੱਚਾਂ ਪੈਦਾ ਕਰਦੇ ਹਨ? ਰੂਹ ਨੂੰ ਕਿਉਂ ਰੁੱਖੇ ਤਰੀਕੇ ਨਾਲ ਥਰਥਰਾਉਂਦੇ ਹਨ? ਇਨ੍ਹਾਂ ਗੱਲਾਂ ਦਾ ਜਵਾਬ ਸਾਇੰਸ ਭੀ ਨਹੀਂ ਦੇ ਸਕਦੀ। ਸਾਇੰਸ ਤਾਂ ਕੇਵਲ ਚੀਜ਼ਾਂ ਦੇ ਕੰਮ ਕਰਨ ਦੇ ਤਰੀਕੇ ਦਸਦੀ ਹੈ ਉਨ੍ਹਾਂ ਚੀਜ਼ਾਂ ਦੀ ਉਤਪੱਤੀ ਦਾ ਕਾਰਨ ਨਹੀਂ ਦੱਸ ਸਕਦੀ। ਉਹ "ਕਿਵੇਂ"

੧੪੧