ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਨਿੱਕੀਆਂ ਜਾਤਾਂ ਵਾਲੇ ਵੱਡੇ ਮੰਨੇ ਗਏ। ਪਰ ਇਨ੍ਹਾਂ ਮਿਸਾਲਾਂ ਵਿਚ ਕਸਰ ਇਹ ਰਹਿ ਜਾਂਦੀ ਸੀ ਕਿ ਇਹ ਭਗਤ ਲੋਕ ਭਗਤੀ ਕਰਕੇ ਉੱਚੇ ਹੋਏ, ਉਹ ਇਸ ਲਈ ਕਦਰ ਦੇ ਯੋਗ ਹੋਏ ਕਿ ਉਨ੍ਹਾਂ ਦੇ ਅੰਦਰ ਕਦਰ ਦੇ ਯੋਗ ਰੱਬ ਸੀ। ਜੁਲਾਹਿਆਂ ਵਿਚੋਂ ਕੇਵਲ ਕਬੀਰ ਹੀ ਉੱਚਾ ਮੰਨਿਆ ਗਿਆ, ਹੋਰ ਜੁਲਾਹੇ ਨੀਵੇਂ ਹੀ ਰਹੇ। ਚਮਾਰਾਂ ਵਿਚੋਂ ਕੇਵਲ ਰਵਿਦਾਸ ਹੀ ਇੱਜ਼ਤ ਦੇ ਲਾਇਕ ਬਣਿਆ। ਰਵਿਦਾਸ ਆਪ ਬੜੇ ਫ਼ਖਰ ਨਾਲ ਕਹਿੰਦਾ ਹੈ ਕਿ ਦੇਖੋ ਭਗਤੀ ਦੇ ਕਾਰਣ ਮੈਨੂੰ ਲੋਕ ਹੁਣ ਇਤਨਾ ਉੱਚਾ ਮੰਨਦੇ ਹਨ ਕਿ 'ਅਚਾਰ ਸਹਿਤ ਬਿਪ੍ਰ ਕਰਹਿ ਡੰਡਵਤਿ' ਵੱਡੇ ਵੱਡੇ ਬ੍ਰਾਹਮਣ ਆ ਕੇ ਵਿਧੀ ਸਹਿਤ ਮੇਰੇ ਅੱਗੇ ਨਿਊਂਦੇ ਹਨ, ਪਰ ਮੇਰੇ ਨਾਲ ਦੇ ਚਮਾਰ ਅਜੇ ਤਕ ਉਸੇ ਤਰ੍ਹਾਂ ਬਨਾਰਸ ਦੇ ਆਸ ਪਾਸ ਢੋਰ ਪਏ ਢੋਂਦੇ ਹਨ, ਉਨ੍ਹਾਂ ਨੂੰ ਕੋਈ ਪੁਛਦਾ ਭੀ ਨਹੀਂ। ਨਵੀਂ ਸਭਿੱਤਾ ਦੇ ਗੁਰੂ ਦਸਮੇਸ਼ ਜੀ ਨੇ ਦਸਿਆ ਕਿ "ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ" "ਏਕੈ ਨੈਨ ਏਕੈ ਕਾਨ, ਏਕੈ ਦੇਹ ਬਾਨ ਖਾਕ ਬਾਦ ਆਤਸ਼ ਓ ਆਬ ਕੋ ਰਲਾਓ ਹੈ।" ਜਿਹੜੇ ਜਿਹੜੇ ਮਨੁੱਖ, ਦੋ ਅੱਖਾਂ ਵਾਲੇ ਤੇ ਇਕੋ ਜਿਹੇ ਸਰੀਰ ਵਾਲੇ ਹਨ, ਜੋ ਚਾਰ ਤੱਤਾਂ ਤੋਂ ਬਣਿਆ ਹੈ, ਓਹ ਇਕ ਸਮਾਨ ਹਨ। ਇਹ ਸਿੱਖਿਆ ਨਵੀਨ ਜ਼ਮਾਨੇ ਦੀ ਹੈ, ਜੋ ਪੱਛਮ ਤੇ ਪੂਰਬ ਵਿਚ ਮੁਹੱਜ਼ਬ ਦੁਨੀਆਂ ਆਗੂ ਦੇ ਦੇ ਕੇ ਮਨੁੱਖਾਂ ਨੂੰ ਉਚਿਆ ਰਹੇ ਹਨ। ਇਸ ਸਿੱਖਿਆ ਦੇ ਸਦਕੇ ਮੁਲਕਾਂ ਵਿਚੋਂ ਗ਼ੁਲਾਮ ਰੱਖਣ ਦਾ ਰਿਵਾਜ ਹਟਿਆ ਤੇ ਹਟ ਰਿਹਾ ਹੈ। ਇਸੇ ਸਿੱਖਿਆ ਦੇ ਸਦਕੇ ਵੇਗਾਰ ਦੂਰ ਹੁੰਦੀ; ਆਮ ਜਨਤਾ ਦੇ ਹੱਕਾਂ ਦੀ ਸੋਝੀ ਅਤੇ ਲੋਕ-ਰਾਜ ਦੀ ਕਾਇਮੀ ਹੋ ਰਹੀ ਹੈ।

ਇਹ ਲੋਕ-ਰਾਜ ਦਾ ਭਾਵ ਤਦ ਤੋਂ ਸ਼ੁਰੂ ਨਹੀਂ ਹੋਇਆ ਜਦ ਤੋਂ ਲੋਕ ਵੋਟ ਦੇਣ ਜਾਂ ਬਹੁ-ਸੰਮਤੀ ਨਾਲ ਮਤੇ ਪਾਸ ਕਰਨੇ ਸਿਖੇ ਹਨ, ਬਲਕਿ ਤਦ ਤੋਂ ਸ਼ੁਰੂ ਹੋਇਆ ਜਦ ਤੋਂ ਇਕ ਮਨੁੱਖ ਆਪਣੇ ਗਵਾਂਢੀ ਦੇ ਹੱਕਾਂ ਦੀ ਸੋਝੀ ਰੱਖਣ ਲੱਗਾ, ਅਤੇ ਆਪਣੇ ਹੱਕਾਂ ਦੇ ਨਾਲ ਨਾਲ ਹੋਰਨਾਂ ਦੇ ਹੱਕਾਂ ਲਈ ਲੜਨ ਤੇ ਮਰਨਾ ਸਿੱਖਣ ਲੱਗਾ। ਇਸ ਨਵੀਨ ਸਮੇਂ ਦਾ ਮੁੱਢ ਤਦ ਤੋਂ ਬੱਝਣ ਲੱਗਾ, ਜਦ ਤੋਂ ਮਨੁੱਖ ਨੇ ਇਹ ਮਨਣਾ ਸ਼ੁਰੂ ਕੀਤਾ ਕਿ ਜਿਹੜਾ ਮੇਰਾ ਖਿਆਲ ਹੈ, ਉਹ ਕੁਝ

੧੨