ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੌਮ ਉਤੇ ਉਸ ਦੀ ਮਰਜ਼ੀ ਦੇ ਵਿਰੁੱਧ ਕਿਸੇ ਹੋਰ ਕੰਮ ਦਾ ਰਾਜ਼ ਕਰਨਾ ਠੀਕ ਨਹੀਂ। ਸੰਮਿਲਤ ਕੌਮੀ ਜੱਥੇਬੰਦੀ ਦਾ ਬਣਨਾ ਹੀ ਦਸਦਾ ਹੈ ਕਿ ਸੰਸਾਰ ਦੀਆਂ ਆਗੂ ਕੌਮਾਂ ਜੰਗ ਦੇ ਖਿਆਲ ਨੂੰ ਬੁਰਾ ਸਮਝਣ ਲਗ ਪਈਆਂ ਹਨ, ਅਤੇ ਆਪੋ ਵਿਚ ਦੇ ਝਗੜਿਆਂ ਨੂੰ ਪ੍ਰਸਪਰ ਵਿਚਾਰ ਅਤੇ ਗੱਲ ਬਾਤ ਦੇ ਰਾਹੀਂ ਨਿਪਟਾਣ ਨੂੰ ਚੰਗਾ ਸਮਝਣ ਲਗ ਪਈਆਂ ਹਨ। ਕੌਮਾਂਤਰੀ ਲੀਗ ਦੀ ਕਨਵੈਂਟ ਦੇ ਨੇਮ ੨੨ ਦੇ ਅਨੁਸਾਰ ਕਿਸੇ ਕੰਮ ਨੂੰ ਦੂਜੀ ਕੌਮ ਉਤੇ ਰਾਜ ਕਰਨ ਦਾ ਮੈਂਡੇਟ (ਅਧਿਕਾਰ) ਮਹਕੂਮ ਕੌਮ ਦੀ ਮਰਜ਼ੀ ਨਾਲ ਹੀ ਮਿਲ ਸਕਦਾ ਹੈ।

ਰਾਜ-ਪ੍ਰਬੰਧ ਦੇ ਤਰੀਕਿਆਂ ਵਿਚ ਭੀ ਇਹ ਬਿਹਤਰੀ ਹੋ ਗਈ ਹੈ ਕਿ ਅੱਗੇ ਸਾਰੇ ਰਾਜ ਦੀ ਤਾਕਤ ਤੇ ਆਮਦਨੀ ਇਕ ਰਾਜੇ ਦੀ ਪਾਲਨਾ ਅਤੇ ਉਸ ਦੇ ਐਸ਼ ਆਰਾਮ ਵਾਸਤੇ ਖਰਚ ਹੁੰਦੀ ਸੀ ਅਤੇ ਇਸ ਗੱਲ ਦਾ ਪ੍ਰਬੰਧ ਨਹੀਂ ਸੀ ਹੁੰਦਾ ਕਿ ਉਹ ਲੋਕਾਂ ਦਾ ਭਲਾ ਸੋਚੇ, ਪਰ ਹੁਣ ਰਾਜ-ਪ੍ਰਬੰਧ ਦਾ ਮੁੱਖ ਮੰਤਵ ਲੋਕਾਂ ਦਾ ਭਲਾ 'ਤੇ ਆਰਾਮ ਹੁੰਦਾ ਹੈ।

ਇਹ ਸਾਰੀਆਂ ਗੱਲਾਂ ਦਸਦੀਆਂ ਹਨ ਕਿ ਦੁਨੀਆਂ ਸਮੁੱਚੇ ਤੌਰ ਤੇ ਉੱਨਤੀ ਵਲ ਜਾ ਰਹੀ ਹੈ। ਸਤਿਜੁਗ ਪਿਛੇ ਨਹੀਂ ਸੀ, ਅੱਗੋਂ ਆਉਣ ਵਾਲਾ ਹੈ, ਸ਼ਾਇਦ ਕਦੀ ਭੀ ਨਾ ਆਵੇ, ਪਰ ਘਟ ਤੋਂ ਘਟ ਇਹ ਗੱਲ ਨਿਸਚੇ ਹੈ ਕਿ ਸਤਿਜੁਗ ਪਿਛੇ ਨਹੀਂ ਸੀ। ਹੋਲੀ ਹੋਲੀ ਦੁਨੀਆਂਦਾਰੀ ਚੰਗੇ ਤੋਂ ਚੰਗੇਰੀ ਹੋ ਰਹੀ ਹੈ।

ਸਭ ਤੋਂ ਚੰਗੀ ਗੱਲ ਜੋ ਵਰਤਮਾਨ ਸਭਿੱਤਾ ਲਿਖਦੀ ਹੈ ਉਹ ਦਿਮਾਗੀ ਨਿਮਰਤਾ ਹੈ। ਮਨੁੱਖ ਵਿਚ ਜਿਤਨੀ ਸਮਝ ਥੋੜ੍ਹੀ ਹੁੰਦੀ ਹੈ, ਉਤਨਾ ਹੀ ਉਸ ਵਿਚ ਆਪਣੀ ਰਾਏ ਦਾ ਹੱਠ ਜਾਂ ਗੁਮਾਨ ਹੋਵੇਗਾ, ਅਤੇ ਜਿਤਨਾ ਗਿਆਨ ਵਧੇਰੇ ਹੋਵੇਗਾ ਉਤਨੀ ਹੀ ਆਪਣੀ ਰਾਏ ਉਤੇ ਜ਼ੋਰ ਦੇਣ ਵਿਚ ਝਿਜਕ ਹੋਵੇਗੀ।

ਪੁਰਾਣੇ ਜ਼ਮਾਨੇ ਦੇ ਲੋਕਾਂ ਵਿਚ ਇਕ ਦਿਮਾਗੀ ਹੱਠ ਹੁੰਦਾ ਸੀ, ਜਿਸ ਨੂੰ ਅੰਗਰੇਜ਼ੀ ਵਿਚ dogmatism ਕਹਿੰਦੇ ਹਨ। ਉਸ ਨੂੰ ਹਰ ਇਕ ਚੀਜ਼ ਨੂੰ ਹੋਰਨਾਂ ਤੋਂ ਨਿਖੇੜ ਕੇ ਪੱਕੀ ਤਰ੍ਹਾਂ ਵੰਡੀਆਂ ਪਾਉਣ ਦੀ ਆਦਤ ਸੀ। ਉਨ੍ਹਾਂ ਦੇ ਵਿਚ ਕਾਲੇ ਨਿਰੇ ਕਾਲੇ ਤੇ ਚਿੱਟੇ ਨਿਰੇ ਚਿੱਟੇ ਹੁੰਦੇ ਸਨ। ਉਨ੍ਹਾਂ ਵਿਚ ਸ਼ੱਕ ਦੀ ਕੋਈ ਗੁੰਜਾਇਸ਼