ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਲਸਾ ਕਾਲਜ ਅੰਮ੍ਰਿਤਸਰ

ਜਦ ਪਿਛਲੀ ਸਦੀ ਦੇ ਸੰਨ ਅੱਸੀ ਨੱਬੇ ਦੇ ਵਿਚਕਾਰ ਧਾਰਮਕ ਸੁਧਾਰ ਦੀ ਲਹਿਰ ਜਾਰੀ ਹੋਈ, ਤਾਂ ਇਹ ਜ਼ਰੂਰੀ ਸੀ ਕਿ ਸਿੱਖਾਂ ਦਾ ਧਿਆਨ ਵਿਦਿਆ ਵੱਲ ਵੀ ਜਾਂਦਾ, ਕਿ ਕਿਸੇ ਕੌਮ ਵਿਚ ਜਾਗ੍ਰਤ ਪੈਦਾ ਕਰਨ ਲਈ ਵਿਦਿਆ ਤੋਂ ਬਿਨਾਂ ਹਰ ਕੋਈ ਹਥਿਆਰ ਨਹੀਂ। ਉਨ੍ਹੀਂ ਦਿਨੀਂ ਸੁਧਾਰਕ ਸਿੱਖਾਂ ਦੀ ਅਗਵਾਈ 'ਖਾਲਸਾ ਦੀਵਾਨ' ਲਾਹੌਰ ਦੇ ਹੱਥ ਸੀ, ਜਿਸ ਵਿਚ ਵਿਦਿਅਕ ਕੰਮਾਂ ਦੇ ਮੋਢੀ ਸਰਦਾਰ ਗੁਰਮੁਖ ਸਿੰਘ ਜੀ ਓਰੀਅੰਟਲ ਕਾਲਜ ਵਾਲੇ, ਸਰਦਾਰ ਜਵਾਹਰ ਸਿੰਘ ਜੀ ਰੇਲਵੇ ਦਫ਼ਤਰ ਵਾਲੇ ਸਨ। ਇਹ ਸੱਜਣ ਸਧਾਰਨ ਜਿਹੇ ਸਿੱਖ ਸਨ, ਪਰ ਪੰਥਕ ਜੋਸ਼ ਇਨ੍ਹਾਂ ਵਿਚ ਠਾਠਾਂ ਮਾਰਦਾ ਸੀ। ਸਿੱਖਾਂ ਵਿਚ ਜਿਸ ਪਾਸੇ ਇਹ ਜਾਂਦੇ ਸਨ, ਜੋਸ਼ ਦੀ ਲਹਿਰ ਵੱਗ ਤੁਰਦੀ ਸੀ। ਸਰਕਾਰ ਅਤੇ ਰਿਆਸਤਾਂ ਕੋਲੋਂ ਭੀ ਮਦਦ ਲੈਣੀ ਜਾਣਦੇ ਸਨ।

ਉਨੀਂ ਦਿਨੀਂ ਸਿੱਖ ਲੋਕ ਸਰਕਾਰ ਅੰਗਰੇਜ਼ੀ ਨੂੰ ਆਪਣਾ ਪੱਕਾ ਦੋਸਤ ਕਰਕੇ ਜਾਣਦੇ ਸਨ ਅਤੇ ਸਰਕਾਰ ਭੀ ਸਿੱਖਾਂ ਦੀ ਦੋਸਤੀ ਨੂੰ ਕਈ ਮੌਕਿਆਂ ਉਤੇ ਪਰਖ ਕੇ ਚੰਗੀ ਕਦਰ ਵਾਲੀ ਚੀਜ਼ ਸਮਝਦੀ ਸੀ। ਲਾਰਡ ਲੈਨਸਡਊਨ ਵਾਇਸਰਾਏ ਹਿੰਦ ਨੇ ੨੩ ਅਕਤੂਬਰ ੧੮੯੦ ਨੂੰ ਪਟਿਆਲੇ ਵਿਚ ਤਕਰੀਰ ਕਰਦਿਆਂ ਆਖਿਆ ਸੀ ਕਿ "ਸਿੱਖਾਂ ਦੀ ਇਸ ਵਿਦਿਅਕ ਲਹਿਰ ਨਾਲ ਸਰਕਾਰ ਹਿੰਦ ਦੀ ਪੂਰੀ ਪੂਰੀ ਹਮਦਰਦੀ ਹੈ। ਸਿੱਖਾਂ ਵਿਚ ਜੋ ਖਾਸ ਗੁਣ ਹਨ, ਉਹਨਾਂ ਦੀ ਕਦਰ ਸਾਡੇ ਦਿਲ ਵਿਚ ਬਹੁਤ ਹੈ। ਸਾਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਹ ਸਿੱਖ ਜੋ ਕਦੀ ਸਾਡੇ ਡਾਢੇ, ਕਰੜੇ ਤੇ ਬਹਾਦਰ ਵੈਰੀ ਸਨ, ਹੁਣ ਮਹਾਰਾਣੀ ਵਿਕਟੋਰੀਆ ਦੇ ਸੱਚੇ ਮਿੱਤਰ ਤੇ ਵਫ਼ਾਦਾਰ ਪਰਜਾ ਹਨ।"

ਪੰਜਾਬ ਦੇ ਲਾਟ ਸਰ ਜੇਮਜ਼ ਲਾਇਲ ਨੇ ਭੀ ੫ ਮਾਰਚ ੧੮੯੨ ਨੂੰ ਖਾਲਸਾ ਕਾਲਜ ਦੀ ਵੱਡੀ ਬਿਲਡਿੰਗ ਦੀ ਨੀਂਹ ਰੱਖਦਿਆਂ ਹੋਇਆਂ ਇਹੋ ਜਿਹਾ ਪ੍ਰਸੰਨਤਾ

੧੦੬