ਪੰਨਾ:ਨਵਾਂ ਮਾਸਟਰ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਪੰਘਰਦੀ ਜਾ ਰਹੀ ਸੀ, ਅਤੇ ਜਿਸ ਦੀਆਂ ਸੁਨਹਿਰੀ ਕਿਰਨਾਂ ਵਿਚ ਆਰਥਕ ਤੇ ਸਮਾਜਕ ਕੜੀਆਂ ਤੋਂ ਅਜ਼ਾਦ ਮਨੁੱਖਾਂ ਦੇ ਟਹਿਕਦੇ ਚਿਹਰੇ ਚੱਮਕ ਰਹੇ ਸਨ, ਜਿਨ੍ਹਾਂ ਦੀਆਂ ਅੱਖਾਂ ਵਿਚ ਤੇ ਬੁਲ੍ਹਾਂ ਤੇ ਪਿਆਰ ਆਪਣੀ ਨੀਂਦ ਦੀ ਖ਼ੁਮਾਰੀ ਦੀਆਂ ਆਕੜਾਂ ਭੰਨ ਰਿਹਾ ਸੀ।

ਭਾਵੇਂ ਉਸ ਦਾ ਮਨ ਖ਼ਾਲੀ ਨਹੀਂ ਸੀ ਰਹਿ ਸਕਦਾ; ਕਿਸੇ ਕੁੜੀ ਨੂੰ 'ਪਿਆਰੇ' ਬਿਨਾ ਉਸ ਨੂੰ ਸਿਦਕ ਨਹੀਂ ਸੀਂ ਆ ਸਕਦਾ ਅਤੇ ਜੇ ਕੁਝ ਸਮਾਂ ਪਹਿਲੋਂ ਕੋਈ ਉਸ ਨੂੰ ਪੁਛਦਾ ਹੁੰਦਾ ਸੀ ਵਿਆਹ ਕਦ ਕਰਾਵੇਂਗਾ? ਤਾਂ ਉਹ ਆਖਦਾ 'ਕਬਰਸਤਾਨ ਵਿਚ ਜਾ ਕੇ', ਪਰ ਹੁਣ ਉਸ ਦਾ ਜਵਾਬ ਹੁੰਦਾ 'ਇੰਨਕਲਾਬ' ਤੋਂ ਬਾਅਦ।