ਪੰਨਾ:ਨਵਾਂ ਮਾਸਟਰ.pdf/76

ਇਹ ਸਫ਼ਾ ਪ੍ਰਮਾਣਿਤ ਹੈ

ਅੰਗਾਂ ਦਾ ਸ਼ਿੰਗਾਰ ਬਣ ਰਿਹਾ ਸੀ। ਬਸ ਉਹ ਪਿਆਰ ਹੀ ਕਰਦਾ ਸੀ, ਸਦਾ ਪਿਆਰ ਹੀ ਕਰਨਾ ਚਾਹੁੰਦਾ ਸੀ, ਬਸ ਪਿਆਰ ਹੀ, ਅਤੇ ਉਸ ਨੂੰ ਆਪਣੇ ਇਸ ਦੂਜੇ ਪਿਆਰ ਦੀ ਕਾਮਯਾਬੀ ਵਿਚ ਪੂਰਾ ਪੂਰਾ ਯਕੀਨ ਸੀ। ਹਰਜੀਤ ਦੇ ਘਰ ਉਸ ਦਾ ਔਣ ਜਾਣ ਸੀ। ਉਸ ਨਾਲ ਖੁਲ੍ਹੀਆਂ ਗੱਲਾਂ ਕਰਨ ਦਾ ਅਵਸਰ ਵੀ ਮਿਲ ਜਾਂਦਾ ਸੀ, ਪਰ ਇਕ ਸਾਲ ਤਕ ਉਸ ਨੇ ਕਦੀ ਵੀ ਆਪਣੇ ਦਿਲ ਦੀ ਜਵਾਰ ਭਾਟਾ ਨੂੰ ਕੰਢਿਓਂ ਬਾਹਰ ਨਹੀਂ ਸੀ ਉਛਲਣ ਦਿੱਤਾ। ਉਸ ਦੇ ਦਿਲ ਵਿਚ ਭਾਵੇਂ ਬੇ-ਮਲੂਮਾ ਜਿਹਾ ਡਰ ਸੀ, ਉਹ ਇਕ ਵਾਰੀ ਫਿਰ ਠੁਕਰਾਇਆ ਨਹੀਂ ਸੀ ਜਾਣਾ ਚਾਹੁੰਦਾ।

ਹਰਜੀਤ ਉਸ ਦੇ ਰਿਸ਼ਤੇਦਾਰਾਂ ਵਿੱਚੋਂ ਸੀ, ਇਹ ਇਕ ਨਵੀਂ ਗੁੰਝਲ ਸੀ। ਕੀ ਹਰਜੀਤ ਦਾ ਪਿਤਾ ਹਰਜੀਤ ਨਾਲ ਉਸ ਦਾ ਪਿਆਰ ਸਹਾਰ ਸਕਦਾ ਸੀ? ਪਰ ਹਰਜੀਤ ਦੀ ਮਾਤਾ ਨੇ ਉਸ ਨੂੰ ਕਈ ਵਾਰ ਜਤਾਇਆ ਸੀ ਕਿ ਉਹ ਬਹੁਤ ਸੋਹਣਾ ਸੀ, ਯੂਸਫ਼। ਉਮੀਦ ਤੇ ਬੇ-ਉਮੀਦੀ ਦਿਆਂ ਵਰੋਲਿਆਂ ਦੇ ਨਾਲ ਉਸ ਦਾ ਮਨ ਚੜ੍ਹਦਾ ਉਤਰਦਾ ਰਹਿੰਦਾ। ਇਹ ਰਿਸ਼ਤੇਦਾਰੀਆਂ, ਸਾਕ ਅੰਗ ਕੀ ਹਨ? ਇਸ ਦਾ ਜਵਾਬ ਉਸ ਨੂੰ ਕਿਤੋਂ ਵੀ ਹਾਲੇ ਤਸੱਲੀ-ਬਖ਼ਸ਼ ਨਹੀਂ ਸੀ ਮਿਲਿਆ। ਮਜ਼੍ਹਬ ਇਸ ਵਿਸ਼ੇ ਤੇ ਗੁੰਗਾ ਸਾਬਤ ਹੋ ਰਿਹਾ ਸੀ। ਇਕ ਮਜ਼੍ਹਬ ਇਕ ਸ਼ਾਦੀ ਦੀ ਇਜਾਜ਼ਤ ਦੇਂਦਾ ਸੀ ਤੇ ਦੂਜਾ ਚਾਰ ਸ਼ਾਦੀਆਂ ਦੀ, ਵਿਆਹ ਤੋਂ ਪਹਿਲਾਂ ਸਭ ਮਾਵਾਂ ਭੈਣਾਂ, ਤੇ ਬਾਅਦ ਵਿਚ ਇਕ ਵਹੁਟੀ ਬਣ ਜਾਂਦੀ ਸੀ, ਉਸ ਨਾਲ ਆਦਮੀ ਜੋ ਮਰਜ਼ੀ ਪਿਆ ਕਰੇ, ਭਾਵੇਂ ਹਰ ਸਾਲ ਨਿਆਣਾ

ਨਵਾਂ ਮਾਸਟਰ

੮੫.