ਪੰਨਾ:ਨਵਾਂ ਮਾਸਟਰ.pdf/71

ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਡੂੰਘੀ ਉਕਰ ਜਾਏਗੀ, ਤਾਂ ਆਪੋਂ ਹੀ ਉਸ ਨੂੰ ਲਭਦੀ ਆਵੇਗੀ। ਪਿਆਰ ਵਿਚ ਉਹ ਮਹਾਨ ਸ਼ਕਤੀ ਮੰਣਦਾ ਸੀ, ਜੋ ਅਕਾਸ਼ ਦੇ ਸਿਆਰਿਆਂ ਦਾ ਰਾਹ ਤਬਦੀਲ ਕਰ ਸਕਦੀ ਸੀ, ਜਿਸ ਦੇ ਅੱਗੇ ਸਮਾਂ ਤੇ ਵਿੱਥ ਬੇਅਰਥ ਹੋ ਜਾਂਦੇ ਸਨ।

ਕਿਸੇ ਅਕਾਰ ਨੂੰ ਮਨ ਵਿਚ ਚਿਤ੍ਰਨ ਵਾਸਤੇ ਉਸ ਦਾ ਨਾਂ ਦਿਮਾਗ ਵਿਚ ਆਉਣਾ ਜ਼ਰੂਰੀ ਹੈ ਉਸ ਨੂੰ ਪਤਾ ਸੀ, ਪਰ ਉਸ ਕੁੜੀ ਦਾ ਨਾਂ ਉਹ ਅਜੇ ਤਕ ਵੀ ਨਹੀਂ ਸੀ ਜਾਣ ਸਕਿਆ। ਆਖਰ ਆਪਣੇ ਗੁਆਂਢ ਰਹਿੰਦੀ ਇਕ ਕੈਲਾਸ਼ ਤੋਂ ਜੋ ਉਨਾਂ ਦੇ ਸਕੂਲ ਦੂਜੀ ਸਮਾਤ ਵਿਕ ਪੜ੍ਹਦੀ ਸੀ, ਉਸ ਕੁੜੀ ਦਾ ਨਾਂ ਪਤਾ ਕਰ ਹੀ ਲਿਆ ਉਸ ਦਾ ਨਾਂ ਨਰੇਂਦਰ ਸੀ। ਨਰੇਂਦਰ ਨੂੰ ਉਹ ਆਪਣੇ ਤਨ ਮਨ ਦਾ ਇਕੋ ਇਕ ਮਾਲਕ ਮਨ ਚੁੱਕਾ ਸੀ। ਚਵ੍ਹੀ ਘੰਟੇ ਉਸ ਦੀ ਕਲਪਣਾ ਵਿਚ ਨਰੇਂਦਰ ਉਭਰਦੀ ਤੇ ਅਲੋਪ ਹੁੰਦੀ ਰਹਿੰਦੀ, ਉਸ ਦੇ ਸੁਪਨਿਆਂ ਦੀ ਮਲਕਾ ਨਰੇਂਦਰ ਹੀ ਸੀ। ਆਪਣੀ ਇਸ ਵਫ਼ਾ ਵਿਚ ਉਸ ਨੂੰ ਨਰੇਂਦਰ ਨਾਲ ਕਦੀ ਪਹਿਲੀ ਮੁਲਾਕਾਤ ਦਾ ਖ਼ਿਆਲ ਵੀ ਨਹੀਂ ਸੀ ਆਇਆ, ਪਰ ਫਿਰ ਵੀ ਇਕ ਦਿਨ ਉਸ ਨੇ ਕੈਲਾਸ਼ ਦੇ ਹੱਥ ਇਕ ਕਾਗਜ਼ ਦੀ ਸਲਿਪ ਤੇ 'ਨਰੇਂਦਰ ਜੀ, ਸਤਿ ਸ੍ਰੀ ਅਕਾਲ', ਲਿਖ ਕੇ ਉਸ ਕੋਲ ਸਕੂਲੇ ਭੇਜ ਦਿਤਾ।

ਉਸ ਦਿਨ ਕਾਲਜ ਵਿਚ ਖੁਲਾਸਾ ਖੁਲਾਸਾ ਪੁਤੀਤ ਕਰਦਾ ਸੀ, ਉਹ ਖੁਸ਼ ਸੀ ਖਿੜੇ ਗੁਲਾਬ ਵਾਂਗੂੰ ਹਲਕਾ ਫੁੱਲ ਜਿਵੇਂ ਅਰਸ਼ੀਂ ਉਡ ਰਿਹਾ ਹੋਵੇ। ਪਤਾ ਨਹੀਂ ਉਸ ਨੂੰ ਆਪਣੀ 'ਸਤਿ ਸ੍ਰੀ ਅਕਾਲ' ਦੇ ਜਵਾਬ ਵਿਚ ਕਿਸ ਗਲ ਦੀ ਆਸ ਸੀ, ਪਰ ਜਦੋਂ ਉਹ ਘਰ ਪਰਤਿਆ, ਕੈਲਾਸ਼ ਪਹਿਲਾਂ ਹੀ ਪੁਜੀ ਹੋਈ ਸੀ, ਉਸ ਦੇ ਕੁਝ

੮੦.

ਸਮੇਂ ਸਮੇਂ