ਪੰਨਾ:ਨਵਾਂ ਮਾਸਟਰ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਕੀੜੀਆਂ ਤੁਰਨ ਲੱਗ ਪਈਆਂ। ਬਹਿਸ਼ਤਾਂ ਦਾ ਨਕਸ਼ਾ ਓਸ ਦੀਆਂ ਅੱਖਾਂ ਅਗੇ ਫਿਰ ਗਿਆ। ਉਸ ਨੂੰ ਕਈ ਜਤੀ ਸਤੀ ਉਥੇ ਬੈਠੇ ਦਿੱਸੇ, ਜਿੰਨ੍ਹਾਂ ਵਿਚ ਉਹਦਾ ਬਾਪੂ ਵੀ ਸੀ। ਸਾਮ੍ਹਣੇ ਹੂਰਾਂ ਨਾਚ ਕਰ ਰਹੀਆਂ ਸਨ। ਉਹਨਾਂ ਹੂਰਾਂ ਵਿਚ ਉਸ ਨੂੰ ਪਾਰੋ ਦਾ ਰੂਪ ਦਿਸਿਆ। ਉਸ ਦੀ ਅੱਧ ਕਜੀ ਛਾਤੀ ਵਲ ਉਸ ਦਾ ਬਾਪ ਬੜੀਆਂ ਸਧਰਾਈਆਂ ਨਜ਼ਰਾਂ ਨਾਲ ਤਕ ਰਿਹਾ ਸੀ।

ਪਾਰੋ ਨੇ ਪੀੜ ਵਿਚ ਹਾਏ ਆਖੀ ਤੇ ਜਮੂਰੇ ਦਾ ਬਹਿਸ਼ਤਾਂ ਦਾ ਚਿੱਤਰ ਅਲੋਪ ਹੋ ਗਿਆ। ਉਸ ਦੇ ਸਾਹਮਣੇ ਪਾਰੋ ਲੰਮੀ ਪਈ ਹੋਈ ਸੀ ਤੇ ਓਵੇਂ ਹੀ ਉਸ ਦੇ ਮੱਥੇ ਵਿਚੋਂ ਲਹੂ ਨਿਕਲ ਰਿਹਾ ਸੀ। ਜਮੂਰੇ ਨੇ ਛੇਤੀ ਨਾਲ ਆਪਣੀ ਪੱਗ ਦਾ ਪੱਲਾ ਪਾੜ ਕੇ ਨਹਿਰ ਵਿਚੋਂ ਗਿੱਲਾ ਕਰ ਪਾਰੋ ਦੇ ਮੱਥੇ ਤੇ ਬੰਨ੍ਹ ਦਿਤਾ। ਟਾਕੀ ਨੂੰ ਗੰਢ ਦੇਣ ਲਗਿਆਂ ਉਹ ਥਲੇ ਝੁਕਿਆ। ਪਾਰੋ ਦਾ ਤੱਤਾ ਤੱਤਾ ਸਾਹ ਉਸ ਦੇ ਮੱਥੇ ਨਾਲ ਵਜਿਆ, ਪੱਟੀ ਬੰਨ੍ਹਾ ਕੇ ਪਾਰੋ ਉਠ ਬੈਠੀ।

ਹੁਣ ਪਾਰੋ ਤੇ ਜਮੂਰਾ ਦੋਵੇਂ ਜਣੇ ਰਲ ਕੇ ਹਰ ਰੋਜ਼ ਬਕਰੀਆਂ ਚਾਰਿਆ ਕਰਦੇ ਸਨ। ਜਮੂਰੇ ਨੇ ਕਦੀ ਵੀ ਆਪਣੇ ਬਾਪੂ ਨੂੰ ਇਹ ਨਹੀਂ ਸੀ ਦਸਿਆ ਕਿ ਸੰਤੂ ਹੁਣ ਨਹੀਂ ਆਇਆ ਕਰਦਾ। ਦਿਨ ਗੁਜ਼ਰਦੇ ਗਏ, ਪਾਰੋ ਤੇ ਜਮੂਰਾ ਇਕ ਦੂਜੇ ਦੇ ਨੇੜੇ ਹੁੰਦੇ ਗਏ। ਜਮੂਰਾ ਪਾਰੋ ਨੂੰ ਆਉਣ ਵਾਲੇ ਬਹਿਸ਼ਤ ਵਿਚ ਮਿਲਣ ਵਾਲੀਆਂ ਹੂਰਾਂ ਤੋਂ ਕੁਰਬਾਨ ਨਹੀਂ ਸੀ ਕਰਨਾ ਚਾਹੁੰਦਾ। ਉਸ ਨੂੰ ਆਪਣੇ ਬੁਢੇ ਬਾਪੂ ਦੀਆਂ ਗੱਲਾਂ ਓਪਰੀਆਂ ਓਪਰੀਆਂ ਜਾਪਦੀਆਂ ਸਨ।

੫੪.

ਹੂਰਾਂ