ਪੰਨਾ:ਨਵਾਂ ਮਾਸਟਰ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਪੈਰਾਂ ਵਲ ਵੇਖਣ ਵਿਚ ਹੀ ਜਵਾਬ ਸਮਝਦਾ ਸੀ। ਉਸਦੇ ਖ਼ਿਆਲਾਂ ਦੀ ਵਿਸ਼ਾਲਤਾ ਉਸ ਦੀਆਂ ਅੱਖਾਂ ਤੋਂ ਲੈ ਕੇ ਉਸ ਦੇ ਪੈਰਾਂ ਦੇ ਅੰਗੂਠਿਆਂ ਦੇ ਨੌਹਾਂ ਤਕ ਹੀ ਸੀ। ਮਦਾਰੀ ਨੇ ਇਕ ਵਾਰੀ ਆਪਣੇ ਬਾਪੂ ਤੋਂ ਪੁਛਿਆ ਸੀ, 'ਅਸੀਂ ਗਰੀਬ ਕਿਉਂ ਹਾਂ?' ਤੇ ਜਵਾਬ ਮਿਲਿਆ ਸੀ, 'ਅਸੀਂ ਗੁਲਾਮ ਹਾਂ।' ਕੀਹਦੇ ਗੁਲਾਮ? ਮਦਾਰੀ ਦਾ ਬਾਪੂ ਇਹ ਨਹੀਂ ਸੀ ਜਾਣਦਾ; ਪਰ ਉਸ ਵੇਲੇ ਉਸ ਦੀਆਂ ਨਿਗਾਹਾਂ ਇਕ ਹਰੇ ਰੰਗ ਦੇ ਬੰਗਲੇ ਵਲ ਉਠੀਆਂ ਸਨ। ਉਸ ਦਾ ਸਰੀਰ ਕੰਬ ਗਿਆ ਸੀ ਤੇ ਮੂੰਹੋਂ ਇਕ ਠੰਡਾ ਸਾਹ ਵੀ ਨਿਕਲਿਆ ਸੀ ਨਾਲ ਹੀ ਹਰੇ ਰੰਗ ਦੇ ਬੰਗਲੇ ਵਿਚੋਂ ਦੋ ਲਾਲ ਸੂਹੇ ਗੋਰੇ ਰੰਗ ਦੇ ਬੱਚੇ, ਨਿਕਰ ਕੋਟਾਂ ਵਿਚ ਵਲ੍ਹੇਟੇ ਹੋਏ ਇਕ ਦੂਜੇ ਦੇ ਪਿਛੇ ਭਜ ਗਏ ਸਨ।

ਜਣੀ ਦਿਆ ਬੱਚਿਆ ਉਹ ਆਖਦਾ ਤੇ ਉਸਦੇ ਸਾਹਮਣੇ ਵੀਹਾਂ ਕੁ ਸਾਲਾਂ ਦੀ ਇਕ ਮੁਟਿਆਰ ਆ ਜਾਂਦੀ।

ਵੀਹਾਂ ਕੁ ਸਾਲਾਂ ਦੀ ਮੁਟਿਆਰ ਸ਼ਾਨੋਂ, ਇਹਨਾਂ ਦੀ ਟਪਰੀ ਦੇ ਇਕ ਵਾਸੀ ਦੀ ਧੀ ਸੀ। ਮਦਾਰੀ ਪੰਝੀ ਸਾਲਾਂ ਦਾ ਸੀ ਤਾਂ ਸ਼ਾਨੋ ਦਾ ਵਿਆਹ ਉਸ ਨਾਲ ਹੋ ਗਿਆ ਸੀ। ਮਦਾਰੀ ਘਟ ਖੁਰਾਕ ਮਿਲਣ ਕਰਕੇ ਸਰੀਰ ਦਾ ਮਾੜਾ ਹੀ ਸੀ ਤੇ ਇਸ ਵਾਸਤੇ ਉਸ ਦੀ ਸ਼ਕਲ ਕੁਝ ਕੋਝੀ ਹੀ ਰਹਿ ਗਈ ਸੀ ਪਰ ਅਜੇ ਸ਼ਾਨੋਂ ਬਰਸਾਤੀ ਮਕਈ ਦੇ ਟਾਂਡੇ ਨਾਲ ਸੂਤ ਕੱਤਦੀ ਛੱਲੀ ਹੀ ਸੀ। ਗਰੀਬ ਵੀ ਸੁਹੱਣਪ ਪਿਆਰਦੇ ਹਨ। ਸ਼ਾਨੋਂ ਸੋਹਣੀ ਸੀ ਮਦਾਰੀ ਉਸ ਨੂੰ ਦਿਲੋਂ ਚਾਹੁੰਦਾ ਸੀ। ਉਸ ਦੀ ਹਰ ਗੱਲ ਮੰਨਦਾ ਸੀ। ਸ਼ਹਿਰੋਂ ਵਾਪਸ ਆਉਂਦਿਆਂ ਹੋਇਆਂ ਉਹ ਸ਼ਾਨੋਂ ਲਈ ਕਦੀ

੪੪.

ਹੂਰਾਂ