ਪੰਨਾ:ਨਵਾਂ ਮਾਸਟਰ.pdf/190

ਇਹ ਸਫ਼ਾ ਪ੍ਰਮਾਣਿਤ ਹੈ

ਨਾ ਹੋਣ, ਮੈਂ ਖੇਤੀ-ਖਾਣੀ ਵਾੜ ਟਪ ਜਾਣੀ ਚਾਹੁੰਦਾ ਸਾਂ।
“ਮਾਸਟਰ ਜੀ ਕੋਈ ਐਸਾ ਦੇਸ਼ ਵੀ ਹੈ ਜਿਥੇ ਬੰਦੇ ਆਜ਼ਾਦ ਹਨ?" ਮੈਂ ਹੌਸਲਾ ਕਰਕੇ ਪੁਛਿਆ ਸੀ।
“ਹਾਂ ਲਿਵਤਾਰ, ਬਹੁਤ ਵਡੇ ਵਡੇ ਬਹੁਤ ਦੇਸ਼ ਹਨ ਜਿਥੇ ਬੰਦਾ ਬੰਦੇ ਦਾ ਦਾਸ ਨਹੀਂ ਹੈ, ਸਰਮਾਏਦਾਰੀ ਮੁਕ ਚੁਕੀ ਹੈ, ਬੇਕਾਰੀ ਤੇ ਅਨਪੜ੍ਹਤਾ ਸੁਪਨਾ ਹੋ ਚੁਕੀਆਂ ਹਨ।” ਮਾਸਟਰ ਨੇ ਕਿਹਾ ਸੀ।
“ਕੀ ਅਸੀਂ ਉਥੇ ਨਹੀਂ ਜਾ ਸਕਦੇ? ਉਹ ਦੇਸ਼ ਕੇਹੜੇ ਹਨ?” ਮੈਂ ਮੁੰਡਿਆਂ ਵਾਲੀ ਕਾਹਲੀ ਚਾਅ ਭਰੀ ਅਵਾਜ਼ ਵਿਚ ਪੁਛਿਆ ਸੀ।
"ਰੂਸ, ਚੀਨ, ਪੋਲੈਂਡ, ਹੰਗਰੀ, ਜ਼ੈਚੋਸਲੋਵਾਕੀਆ, ਰੂਮਾਨੀਆਂ ਤੇ ਕਈ ਹੋਰ। ਪਰ ਸਾਨੂੰ ਉਥੇ ਜਾਣ ਦੀ ਕੀ ਲੋੜ ਹੈ ਲਿਵਤਾਰ! ਤੂੰ ਚਲਾ ਜਾਏਂ ਯਾ ਮੈਂ ਵੀ ਚਲਿਆ ਜਾਵਾਂ, ਪਰ ਬਾਕੀ ਚਾਲ੍ਹੀ ਕਰੋੜ ਹਿੰਦੀ ਕਿਥੇ ਜਾਣਗੇ। ਇਥੋਂ ਭਜ ਜਾਣਾ ਸੋਚਣਾ ਠੀਕ ਨਹੀਂ, ਸਾਨੂੰ ਆਪਣਾ ਘਰ ਹੀ ਉਹਨਾਂ ਦੇਸ਼ਾਂ ਵਾਂਗੂੰ ਪੂਰੀ ਕੋਸ਼ਿਸ਼ ਕਰਕੇ ਨਵੀਆਂ ਲੀਹਾਂ ਤੇ ਤੋਰਨਾ ਚਾਹੀਦਾ ਹੈ।"
ਇਸ ਪਿਛੋਂ ਮੇਰਾ ਘਰ ਆ ਗਿਆ ਤੇ ਮੈਂ ਸਤਿ ਸ੍ਰੀ ਅਕਾਲ ਆਖਕੇ ਪਰਤ ਗਿਆ ਸਾਂ।

ਇਕ ਸ਼ਨੀਚਰ ਵਾਰ ਗਿਆਨੀ ਮਾਸਟਰ ਨਹੀਂ ਸੀ ਆਇਆ, ਪ੍ਰਾਰਥਨਾ ਮਗਰੋਂ ਨਵਾਂ ਮਾਸਟਰ ਲੈਕਚਰ ਕਰ ਰਿਹਾ ਸੀ। ਲੈਕਚਰ-"ਮਜ਼੍ਹਬ ਕੀ ਹੈ, ਤੇ ਇਕ ਕਾਮਯਾਬ ਮਜ਼੍ਹਬ ਦੀਆਂ

ਨਵਾਂ ਮਾਸਟਰ

੨੦੯.