ਪੰਨਾ:ਨਵਾਂ ਮਾਸਟਰ.pdf/179

ਇਹ ਸਫ਼ਾ ਪ੍ਰਮਾਣਿਤ ਹੈ

ਮਾਨਸਰੋਵਰ ਉਬਲਦੇ ਹੋਏ ਲਹੂ ਦੀ ਇਕ ਵਡੀ ਸਾਰੀ ਕੜਾਹੀ ਹੋ ਗਈ ਸੀ ਜਿਸ ਵਿਚੋਂ ਪੰਜ ਦਰਿਆ, ਗੰਗਾ ਮਾਈ ਤੇ ਬ੍ਰਹਮ ਪੁਤਰ ਖ਼ੂਨ ਦੇ ਭਰੇ ਹੋਏ ਹੜੇ ਆ ਰਹੇ ਸਨ। ਹਿੰਦ ਮਹਾਂਸਾਗਰ ਮਿੱਝ ਤੇ ਲਹੂ ਦਾ ਚਿੱਕੜ ਹੀ ਹੋਕੇ ਰਹਿ ਗਿਆ ਸੀ, ਜਿਸ ਤੋਂ ਲਾਲ ਹਨੇਰੀ ਬਣ ਬਣ ਕੇ ਹਿੰਦੁਸਤਾਨ ਵਲ ਉਡਦੀ ਆ ਰਹੀ ਸੀ; ਪਰ ਇਸ ਕਿਆਮਤ ਵਿਰੁਧ ਠਾਠਾਂ ਮਾਰਦਾ ਅਣਗਿਣਤ ਲੋਕਾਂ ਦਾ ਹੜ੍ਹ ਵਧਦਾ ਹੀ ਜਾਂਦਾ ਸੀ, ਵਧਦਾ ਹੀ ਜਾਂਦਾ ਸੀ-ਫੈਸਲੇ ਦੀ ਘੜੀ ਆ ਪਹੁੰਚੀ ਸੀ।
"ਅਤੇ ਇਹੀ ਕਾਰਨ ਹੈ ਸਾਡੇ ਦੇਸ਼ ਵਿਚ ਸਿਰਫ ਦਸ ਫੀ ਸਦੀ ਪੜ੍ਹੇ ਬੰਦੇ ਹਨ।" ਇਕ ਵਾਰੀ ਫਿਰ ਮਾਸਟਰ ਦੀ ਟੁੰਬਵੀਂ ਅਵਾਜ਼ ਨੇ ਮੇਰਾ ਧਿਆਨ ਖਿਚਿਆ।

"ਪਰ ਮਾਸਟਰ ਜੀ ਧਾਰਮਕ ਵਾਲੇ ਗਿਆਨੀ ਜੀ ਦਸਦੇ ਹਨ ਇਹ ਕਿਸਮਤ ਦਾ ਫਲ ਹੁੰਦਾ ਹੈ ਕੋਈ ਅਮੀਰ ਹੈ ਤੇ ਕੋਈ ਗ਼ਰੀਬ ਹੋ ਸਾਨੂੰ ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ ਕਿਸੇ ਦੀ ਚੋਪੜੀ ਵੇਖ ਕੇ ਆਪਣਾ ਜੀਅ ਨਹੀਂ ਤਰਸਾਉਣਾ ਚਾਹੀਦਾ।" ਦਲਜੀਤ ਨੇ ਮਾਸਟਰ ਦੀ ਗਲ ਟੋਕਦਿਆਂ ਇਹ ਇਕੇ ਸਾਹ ਸਭ ਕੁਝ ਆਖ ਦਿਤਾ ਸੀ ਤੇ ਹਫਿਆ ਹੋਇਆ ਇਕ ਦਮ ਅਪਣੀ ਥਾਂ ਤੇ ਬੈਠ ਗਿਆ ਸੀ। ਭਾਵੇਂ ਉਦੋਂ ਮੈਨੂੰ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਅਹੁੜਿਆ ਪਰ ਮੈਂ ਦਲਜੀਤ ਨੂੰ ਘਿਰਣਾ ਭਰੀਆਂ ਅੱਖਾਂ ਨਾਲ ਵੇਖਿਆ ਸੀ ਤੇ ਫਿਰ ਛੇਤੀ ਹੀ ਮੇਰਾ ਧਿਆਨ ਮਾਸਟਰ ਦੇ ਚਮਕਦੇ ਚਿਹਰੇ ਵਲ ਪਿਆ ਜਿਸ ਨਾਲ ਮੇਰਾ ਹੌਂਸਲਾ ਹੋਰ ਵੀ

੧੯੮.

ਨਵਾਂ ਮਾਸਟਰ