'ਮੰਮੀ ਅਸੀਂ ਆ ਗਈਆਂ।' ਮਹਿਮਾਨਾਂ ਦਾ ਧਿਆਨ ਮੀਂਹ ਧੋਤੀਆਂ ਸਵੱਛ ਕਲੀਆਂ ਵਰਗੀਆਂ ਦੋ ਮੁਟਿਆਰਾਂ ਵਲ ਖਿਚਿਆ ਗਿਆ। 'ਮੇਰੇ ਯੋਧੇ ਆ ਗਏ।' ਸਰਦਾਰਨੀ ਦੀਆਂ ਅਖਾਂ ਵਿਚ ਅਥਰੂ ਉਸ ਦੇ ਬਿਰਧ ਚਿਹਰੇ ਤੇ ਉਗੇ ਖੇੜੇ ਨੂੰ ਜਿੰਜ ਰਹੇ ਸਨ।