ਪੰਨਾ:ਨਵਾਂ ਮਾਸਟਰ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਪੈਦਾ ਕਰੀ ਜਾ ਰਹੇ ਸਨ। ਹੋਰ ਸਭ ਚੁਪ ਸੀ। ਅਮੀਰ ਆਦਮੀ ਆਪਣੇ ਖ਼ਿਆਲਾਂ ਦੇ ਸਾਗਰ ਵਿਚ ਰੁੜ੍ਹਿਆ ਜਾ ਰਿਹਾ ਸੀ। ਬਾਕੀ ਦੇ ਸਵਾਰ ਉਸ ਦੇ ਪਿਛੇ ਪਿਛੇ ਇਕ ਕਤਾਰ ਵਿਚ ਆ ਰਹੇ ਸਨ।

ਕੁਝ ਚਿਰ ਪਿਛੋਂ ਇਕ ਥਾਂ ਪੁਜੇ, ਜਿਥੇ ਟਿੱਲਿਆਂ ਦੇ ਨਾਲ ਨਾਲ ਸੁਕੀਆਂ ਹੋਈਆਂ ਕੰਡਿਆਂ ਵਾਲੀਆਂ ਝਾੜੀਆਂ ਉਗੀਆਂ ਹੋਈਆਂ ਸਨ। ਰੇਤਲੀ ਜ਼ਮੀਨ ਉਤੇ ਕਾਫੀ ਪੈਰਾਂ ਦੇ ਨਿਸ਼ਾਨ ਦਿਸ ਰਹੇ ਸਨ। ਇਕ ਥਾਂ ਸਰਦਾਰ ਨੇ ਭੂਰੇ ਰੰਗ ਦਾ ਲਹੂ ਦਾ ਇਕ ਵੱਡਾ ਸਾਰਾ ਧਬਾ ਵੇਖਿਆ ਜਿਥੋਂ ਦੀ ਕਿ ਉਸ ਦੀ ਧੀ ਲੰਘੀ ਸੀ ਅਤੇ ਤੁਰਦਿਆਂ ਤੁਰਦਿਆਂ ਉਸ ਦੇ ਪੈਰਾਂ ਵਿਚੋਂ ਲਹੂ ਵਗ ਪਿਆ ਸੀ।

ਉਨ੍ਹਾਂ ਦੇ ਅਗੇ ਅਗੇ ਉਨ੍ਹਾਂ ਦੇ ਪ੍ਰਛਾਵੇਂ ਜਾ ਰਹੇ ਸਨ। ਜਿਦਾਂ ਕਿ ਵਫਾਦਾਰ ਨੌਕਰ ਆਪਣੇ ਮਾਲਕ ਦਾ ਹੁਕਮ ਸੁਣਨ ਲਈ ਸਦਾ ਨਾਲ ਹੀ ਹੁੰਦਾ ਹੈ। ਇਕ ਲੰਮਾ ਚੌੜਾ ਖੁਲ੍ਹਾ ਮੈਦਾਨ ਸੀ, ਹਵਾ ਬਿਲਕੁਲ ਬੰਦ ਸੀ। ਸੂਰਜ ਹੌਲੀ ਹੌਲੀ ਆਪਣਾ ਸਫ਼ਰ ਖ਼ਤਮ ਕਰਦਾ ਕਰਦਾ ਆਪਣੇ ਟਿਕਾਣੇ ਦੇ ਲਾਗੇ ਅਪੜ ਰਿਹਾ ਸੀ। ਅਸਮਾਨ ਵਿਚ ਕਿਤੇ ਕਿਤੇ ਇਕ ਅਧੀ ਬਦਲੀ, ਇਕ ਹਾਰੇ ਹੋਏ ਖਿਡਾਰੀ ਵਾਂਗੂੰ ਨਿਰਾਸ਼ ਜਾ ਰਹੀ ਸੀ। ਉਪਰ ਅਸਮਾਨ ਵਿਚ ਇੱਲਾਂ ਚਕਰ ਲਾ ਰਹੀਆਂ ਸਨ; ਪਰ ਉਹ ਖੰਭ ਨਹੀਂ ਸਨ ਹਿਲਾ ਰਹੀਆਂ ਸ਼ਾਇਦ ਉਹ ਕਿਸੇ ਦੀ ਭਾਲ ਵਿਚ ਲਭਦੀਆਂ ਲਭਦੀਆਂ ਥਕ ਗਈਆਂ ਹੋਣਗੀਆਂ; ਪਰ ਫੇਰ ਵੀ ਉਸ ਦੇ ਮਿਲਣ ਦੀ, ਇਕ ਆਸ ਉਨ੍ਹਾਂ ਨੂੰ ਸਹਾਰਾ ਦੇ ਕੇ

ਨਵਾਂ ਮਾਸਟਰ

੨੧.