ਪੰਨਾ:ਨਵਾਂ ਮਾਸਟਰ.pdf/154

ਇਹ ਸਫ਼ਾ ਪ੍ਰਮਾਣਿਤ ਹੈ

ਯੋਧੇ
ਅਜ ਦਸ ਸਾਲ ਪਿੱਛੋਂ ਇਕ ਵਾਰ ਫਿਰ ਸਰਦਾਰਨੀ ਮਦਨਜੀਤ ਸਿੰਘ ਦੇ ਬਜ਼ੁਰਗ ਚਿਹਰੇ ਤੇ ਜਣਨੀ ਵਾਲਾ ਚਾਅ ਟਹਿਕ ਰਿਹਾ ਸੀ। ਭਾਵੇਂ ਉਸ ਦਾ ਕੋਠੀਆਂ ਅਤੇ ਕਾਰਾਂ ਵਿਚ ਵਿਚਰਨਾ, ਨੌਕਰਾਂ ਤੇ ਹੁਕਮ ਕਰਨੇ ਦੂਰ ਬੀਤੇ ਵਿਚ ਅਲੋਪ ਹੋ ਚੁਕੇ ਸਨ, ਦਿਨ ਦਿਨ ਉਮਰ ਨੂੰ ਹਥ ਪੈ ਰਹੇ ਸਨ ਅਤੇ ਕਿਸੇ ਮਰਦ ਦੀ ਹਿਮਤ ਦਾ ਆਸਰਾ ਨਹੀਂ ਸੀ ਪਰ ਉਸ ਨੂੰ ਮਨੁਖਤਾ ਦੀ ਅਮਰਤਾ ਦਾ ਅਨਭਵ ਹੋ ਚੁਕਾ ਸੀ।

ਇਸਤਰੀ ਉਪਜਾਉਂਦੀ ਹੈ-ਉਹ ਵਿਸ਼ਵਾਸ਼ ਰਖਦੀ ਸੀ-ਆਪਣੀ ਉਪਜ ਦਾ ਨਾਸ ਕਦੀ ਵੀ ਨਹੀਂ ਸਹਾਰ ਸਕਦੀ, ਅਤੇ ਜੇ ਹਿੰਮਤ ਕਰੇ, ਮਨੁਖ-ਮਾਰਾਂ ਦੇ ਹਥ ਭੰਨ ਸਕਦੀ ਹੈ ਅਤੇ ਉਹਨਾਂ

ਨਵਾਂ ਮਾਸਟਰ

੧੭੧.