ਪੰਨਾ:ਨਵਾਂ ਮਾਸਟਰ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਜਵਾਨਾਂ ਦੇ ਮਨਾਂ ਵਿਚ ਠੋਂਸੇ ਜਾਂਦੇ ਹਨ।

ਅਜ ਆਪਣਾ ਜੀਵਨ ਸਾਥੀ ਆਪ ਚੁਣਨ ਦੀ ਕੁਦਰਤੀ ਅਤੇ ਜਾਇਜ਼ ਚਾਹ ਦੀ ਪੂਰਨਤਾ ਮਨੁਖ ਦੀ ਆਰਥਕ ਸਮਰਥਾ ਤੇ ਨਿਰਭਰ ਹੈ। ਸਾਡੇ ਵਿਆਹ ਜਾਇਦਾਦਾਂ ਦੇਸੌਦੇ ਹਨ। ਇਥੇ ਸਰੀਰਕ ਅਤੇ ਦਿਮਾਗ਼ੀ ਮਿਹਨਤ ਦੇ ਨਾਲ ਪਿਆਰ ਦਾ ਸਵਰਗ ਵੀ ਖ਼ਰੀਦਿਆ ਵੇਚਿਆ ਜਾਂਦਾ ਹੈ। 'ਸਮੇਂ ਸਮੇਂ' ਕਹਾਣੀ ਵਿਚ ਮਧ ਸ਼੍ਰੇਣੀ ਦੇ ਇਕ ਆਮ ਨੌਜਵਾਨ ਦੀਆਂ ਉਮੰਗਾਂ ਹਨ ਜਿਨ੍ਹਾਂ ਦੀ ਨੀਂਹ ਉਸ ਦੇ ਮਨ ਉਤੇ ਗ਼ਲਤ ਵਿਦਿਆ ਅਤੇ ਸਮਾਜਕ ਅਸਰਾਂ ਤੇ ਹੈ। ਅਸਫ਼ਲਤਾ ਦੀਆਂ ਠੋਕਰਾਂ ਉਸ ਵਿਚ ਸੂਝ ਜਗਾ ਦੇਂਦੀਆਂ ਹਨ, ਅਤੇ ਉਸ ਨੂੰ ਸਫ਼ਲ ਪਿਆਰ ਦਾ ਸਵਰਗ ਲੋਕ ਇਨਕਲਾਬ ਵਿਚ ਦਿਸ ਪੈਂਦਾ ਹੈ।

ਸਾਡੇ ਕਿਰਤੀ 'ਮਸ਼ੀਨ ਸ਼ਾਪ' ਵਿਚ ਸਾਂਝੀ ਕਾਰ ਕਰਦੇ ਹਨ। ਪਰ ਮਸ਼ੀਨ ਸ਼ਾਪ ਅਤੇ ਕਿਰਤੀਆਂ ਦੀ ਮਿਹਨਤ ਤੋਂ ਬਣੇ ਮੁਨਾਫ਼ੇ ਦੀ ਮਾਲਕੀ ਕੇਵਲ ਇਕ ਪੂੰਝੀ ਦਾਰ ਦੀ ਹੈ। ਇਸ ਸਮਾਜਕ ਵਸਤੂ ਅਤੇ ਰੂਪ ਵਿਚ ਅਜੋੜ ਹੁਣ ਦੇਰ ਤਕ ਨਹੀਂ ਰਹਿ ਸਕਦਾ। ਕਿਰਤੀ ਹੁਣ ਚੇਤੰਨ ਹੋ ਚੁਕੇ ਹਨ। ਮਧ ਸ਼੍ਰੇਣੀ ਦੇ ਫੋਰਮੈਨ ਹੁਣ ਜ਼ਿਆਦਾ ਦੇਰ ਉਹਨਾਂ ਦੀ ਵਿਰੋਧਤਾ ਨਹੀਂ ਕਰ ਸਕਣਗੇ। ਇਸ ਵਿਚ ਉਹਨਾਂ ਦੀ ਪੂੰਜੀ ਪਤੀ ਦੇ ਨਾਲ ਹੀ ਮੌਤ ਹੈ। ਉਹਨਾਂ ਨੂੰ ਕਿਰਤੀਆਂ ਦਾ ਸਾਥ ਦੇਣਾ ਹੀ ਪਵੇਗਾ।

ਪੂੰਜੀ ਪਤਾਂ ਦੇ ਸਮਾਜ ਵਿਚ ਅਨਪੜ੍ਹਤਾ, ਪਿਆਰ ਦੀ ਵੇਚ ਵਟ ਅਤੇ ਮਿਹਨਤ ਦੀ ਲੁਟ ਘਸੁਟ ਦੇ ਨਾਲ ਨਾਲ ਜੰਗ ਦਾ ਮਾਰੂ

੧੩.