ਇਹ ਸਫ਼ਾ ਪ੍ਰਮਾਣਿਤ ਹੈ

੩.ਹੁਣ ਸੰਝ ਸਿਰ ਤੇ ਆ ਗਈ,
ਚੋਖਾ ਹਨੇਰਾ ਪੈ ਗਿਆ।
ਸਾਥੀ ਨਾ ਕੋਈ ਜਾਪਦਾ,
ਅਗੇ ਕੋਈ, ਪਿੱਛੇ ਕੋਈ।
ਕੁਝ ਜਾ ਚੁਕੇ,
ਕੁਝ ਜਾ ਰਹੇ।
ਇਕ ਮੈਂ ਇਕੱਲਾ ਰਹਿ ਗਿਆ।

੪.ਖਤਰਾ ਕੀ ਹੈ?
ਕੱਲਾ ਸਹੀ।
ਆਇਆ ਭੀ ਤਾਂ,
ਕੱਲਾ ਹੀ ਸਾਂ।
ਹਰ ਰੋਜ਼ ਆਉਂਦੇ ਜਾਂਦਿਆਂ,
ਮਿਣ ਛੱਡਿਆ ਹੈ ਰਾਹ ਮੈਂ।
ਡੂੰਘੇ ਹਨੇਰੇ ਵਿੱਚ ਭੀ,
ਭੁਲਦਾ ਨਹੀਂ ਮੈਂ ਆਲ੍ਹਣਾ।
ਉੱਡਾਂਗਾ ਅੱਖਾਂ ਮੀਟ ਕੇ,
ਤਦ ਭੀ ਮੇਰਾ ਘਰ ਆਪਣਾ,
ਪੈਰਾਂ ਤਲੇ ਆ ਜਾਇਗਾ।

———੩੮———