ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਇੱਕ, ਦਲੀਲਾਂ ਦੋ.

ਕਿਸੇ ਵੇਲੇ ਖਿੜ ਖਿੜ ਖੀਵਾ ਹੋ ਜਾਂ,
ਕਿਸੇ ਵੇਲੇ ਪੈਨਾਂ ਰੋ,
ਦਿਲ ਇੱਕ, ਦਲੀਲਾਂ ਦੋ।

੧.ਇਕ ਕਹੇ, ਦੁਨੀਆਂ ਡਾਢੀ ਮਿੱਠੀ,
ਤੂੰ ਸ਼ਾਇਦ ਵਸ ਕੇ ਨਹੀਂ ਡਿੱਠੀ।
ਟੱਬਰ, ਦੌਲਤ, ਰੌਣਕ, ਹਾਸੇ,
ਮੇਲਾ ਹੀ ਮੇਲਾ ਆਸੇ ਪਾਸੇ।
ਪਿਆਰ, ਹਿਮਾਇਤ, ਮਿੱਠੀ ਤੱਕਣੀ,
ਮਰ ਕੇ ਭੀ ਇਹ ਭੁਲ ਨਹੀਂ ਸਕਣੀ,
ਇੱਜ਼ਤ ਤੇ ਅਬਰੋ,
ਦਿਲ ਇੱਕ, ਦਲੀਲਾਂ ਦੋ।
੨.ਦੂਜੀ ਆਖੇ, ਠਗਣੀ ਮਾਇਆ,
ਤੂੰ ਦੁਨੀਆਂ ਨੂੰ ਗਲ ਕਿਉਂ ਲਾਇਆ ?
ਤੇਰਾ ਪੰਧ ਬੜਾ ਹੈ ਲੰਮਾ,
ਇਕ ਦਮ ਭੀ ਨਾ ਵੀਟ ਨਿਕੰਮਾ।
ਸੋਨਾ ਚਾਂਦੀ ਸਭ ਕੁਝ ਸੁਟ ਦੇ,
ਮੋਹ ਮਮਤਾ ਦੀ ਸੰਘੀ ਘੁਟ ਦੇ।
ਬਹਿ ਜਾ ਬੂਹੇ ਢੋ,
ਦਿਲ ਇੱਕ, ਦਲੀਲਾਂ ਦੋ।

———੩੪———