ਇਹ ਸਫ਼ਾ ਪ੍ਰਮਾਣਿਤ ਹੈ

ਨੰਗੀ ਹੋ ਹੋ ਕੇ ਨਚਦੀ,
ਭੂਤੀ ਹੋਈ ਐਸ਼-ਪਰਸਤੀ।
ਅਸ਼ਰਾਫਤ ਹੋ ਗਈ ਸਸਤੀ
ਜ਼ੋਰਾਵਰ ਲਹੂ ਨਿਚੋੜੇ।
ਕੋਈ ਮੋੜੇ ਵੇ, ਕੋਈ ਮੋੜੇ।
੪.ਬੰਦਿਆਂ ਦੀਆਂ ਲਾਸ਼ਾਂ ਚਿਣ ਕੇ,
ਇਕ ਉਸਰੀ ਪਏ ਅਟਾਰੀ।
ਇਸ ਲਹੂਆਂ ਦੇ ਦਰਯਾ ਵਿਚ,
ਤਰ ਜਾਸੀ ਦੁਨੀਆਂ ਸਾਰੀ।
ਪਰ ਸਚਿਆਈ ਦੀ ਥੁੜ੍ਹ ਨੇ,
ਆਸ਼ਾ ਦੇ ਬੇੜੇ ਬੋੜੇ।
ਕੋਈ ਮੋੜੇ ਵੇ, ਕੋਈ ਮੋੜੇ।
੫.ਮਾਨੁਖ਼ਤਾ ਦਰਦਾਂ ਮਾਰੀ,
ਸਿਵਿਆਂ ਤੇ ਬੈਠੀ ਝੂਰੇ।
ਮੇਰੇ ਅਮਨ ਚੈਨ ਦੇ ਸੁਪਨੇ,
ਖਬਰੇ ਕਦ ਹੋਸਣ ਪੂਰੇ।
ਖਖੜੀ ਖਖੜੀ ਰੂਹਾਂ ਦੇ,
ਕਦ ਸਿਰ ਜਾਵਣਗੇ ਜੋੜੇ।
ਕੋਈ ਮੋੜੇ ਵੇ, ਕੋਈ ਮੋੜੇ।

———੧੪———