ਪੰਨਾ:ਨਵਾਂ ਜਹਾਨ.pdf/123

ਇਹ ਸਫ਼ਾ ਪ੍ਰਮਾਣਿਤ ਹੈ

ਆਦਰਸ਼ਵਾਦ.

੧.ਆਦਰਸ਼ਵਾਦ, ਆਦਰਸ਼ਵਾਦ,

ਪੜ੍ਹ ਸੁਣ ਕੇ ਆਵੇ ਸੁਆਦ ਸੁਆਦ।


ਨਾਟ ਦੇ ਪਾਤਰ ਅਤਿ ਅਨੂਪ,

ਜੀਵਨ ਪਵਿਤ੍ਰ, ਭਗਵਨ ਸਰੂਪ।


ਕੰਨੀਆਂ ਵਲ੍ਹੇਟ ਕੇ ਤੁਰਨ ਫਿਰਨ,

ਗਲ ਗਲ ਵਿਚ ਮੂੰਹੋਂ ਫੁੱਲ ਕਿਰਨ।


ਦਿਉਤੇ ਅਕਾਸ਼ ਤੋਂ ਛਾਲ ਮਾਰ,

ਉਤਰੇ ਮਨੁੱਖ ਦਾ ਰੂਪ ਧਾਰ।


ਨਿਰਮਲ ਚਰਿਤ੍ਰ ਹਿਰਦੇ ਵਿਸ਼ਾਲ,

ਕਟ ਜਾਣ ਪਾਪ ਇਕ ਛੋਹ ਨਾਲ।


ਜੀ ਚਾਹੇ ਨੱਸ ਕੇ ਫੜਾਂ ਚਰਨ,

ਹੋ ਕੇ ਪ੍ਰਸੰਨ ਕੁਝ ਮਿਹਰ ਕਰਨ।


ਪਾ ਪਯਾਰ-ਨੀਝ, ਥਪਕੀ ਦੇ ਨਾਲ,
ਕਰ ਦੇਣ ਮੁਕਤ, ਹੋ ਜਾਂ ਨਿਹਾਲ।

———੧੦੧———