ਪੰਨਾ:ਨਵਾਂ ਜਹਾਨ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਆਨੰਦ.

ਹਰ ਵੇਲੇ ਆਨੰਦ ਰਿਹਾ ਕਰ, ਹਰ ਵੇਲੇ ਆਨੰਦ।
੧.ਪਹੁ ਫੁਟਦੀ ਤੋਂ ਖਾਓ ਪੀਏ ਤਕ,
ਲੜ ਜੀਵਨ ਸੰਗ੍ਰਾਮ।
ਅੱਖ ਖੁਲ੍ਹੇ ਤਦ ਸਜਰੇ ਰਣ ਵਿਚ,
ਵਧ ਵਧ ਪਾ ਦੇ ਸ਼ਾਮ।
ਦੁਖਾਂ ਸੁਖਾਂ ਦੀ ਮਜ਼ਲ ਮੁਕਾਂਦਾ,
ਖੇੜਾ ਕਰੀਂ ਨ ਬੰਦ।
ਹਰ ਵੇਲੇ ਆਨੰਦ ਰਿਹਾ ਕਰ,

ਹਰ ਵੇਲੇ ਆਨੰਦ।


੨.ਚਾਨਣ ਅਤੇ ਹਨੇਰਾ ਦੋਵੇਂ,
ਤੁਰਦੇ ਨਾਲੋ ਨਾਲ।
ਹਰ ਹੰਭਲੇ ਵਿਚ, ਲੁਕੀਆਂ ਛਿਪੀਆਂ-
ਖੁਸ਼ੀਆਂ ਦੀ ਕਰ ਭਾਲ।
ਸੂਰਜ ਨਿੱਘ ਪੁਚਾਂਦਾ ਜਾਵੇ,
ਠੰਢਕ ਦੇਵੇ ਚੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

————————

———੮੮———