ਪੰਨਾ:ਧੁਪ ਤੇ ਛਾਂ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਵਾਰ ਵਾਰ ਇਹ ਕਹਿ ਰਿਹਾ ਸੀ, ਹੁਣ ਕੋਈ ਡਰ ਨਹੀਂ। ਮੇਰੀ ਸਫਲਤਾ ਹੁਣ ਬਿਲਕੁਲ ਨੇੜੇ ਆ ਰਹੀ ਹੈ। ਇਹ ਠੀਕ ਹੈ ਕਿ ਸਫਲਤਾ ਨੇੜੇ ਹੈ, ਚਿਰ ਨਹੀਂ ਲੱਗੇਗਾ, ਪਰ ਕਿੰਨਾਂ ਵੱਡਾ ਦੁਖ ਭਗਵਾਨ ਨੇ ਉਹਦੇ ਕਰਮਾਂ ਵਿਚ ਲਿਖ ਰਖਿਆ ਸੀ, ਇਸਦਾ ਕਿਸੇ ਨੂੰ ਪਤਾ ਨਹੀਂ ਸੀ। ਉਹਦੇ ਲਈ ਇਸ ਸਬੰਧੀ ਸੋਚਣਾ ਵੀ ਔਖਾ ਸੀ।


੯.

ਕਰਜ਼ੇ ਦੇ ਦਾਹਵੇ ਦਾ ਸੰਮਨ ਆਇਆ। ਸੰਮਨ ਨੂੰ ਹਥ ਵਿਚ ਲੈਕੇ, ਬਾਥਨ ਕਈ ਚਿਰ ਤਕ ਚੁਪ ਚਾਪ ਬੈਠਾ ਰਿਹਾ। ਭਾਵੇਂ ਉਸ ਨੂੰ ਇਸ ਵਿਚ ਕੋਈ ਸ਼ਕ ਨਹੀਂ ਸੀ, ਪਰ ਉਹਨੂੰ ਬਹੁਤ ਹੈਰਾਨੀ ਵੀ ਨ ਹੋਈ। ਸਮਾਂ ਥੋੜਾ ਸੀ, ਉਹ ਸੋਚਣ ਲਗਾ ਰੁਪਏ ਦਾ ਥੋੜਾ ਬਾਹਲਾ ਪਰਬੰਧ ਕਰਨਾ ਚਾਹੀਦਾ ਹੈ।

ਕਦੇ ਇਕ ਦਿਨ ਮਾਸ਼ੋਯੋ ਨੇ ਉਸ ਦੇ ਪਿਤਾ ਦੀ ਫਜ਼ੂਲ ਖਰਚੀ ਤੇ ਵਿਚਾਰ ਕੀਤੀ ਸੀ, ਇਹਨੂੰ ਉਹ ਗੱਲ ਹਾਲੇ ਤੱਕ ਯਾਦ ਸੀ। ਇਸ ਕਰਕੇ ਰੁਪਇਆ ਦੇਣ ਲਈ ਹੋਰ ਸਮਾਂ ਮੰਗ ਕੇ ਉਹ ਆਪਣੀ ਬੇਇਜ਼ਤੀ ਨਹੀਂ ਸੀ ਕਰਵਾਉਣੀ ਚਾਹੁੰਦਾ, ਉਹਨੂੰ ਫਿਕਰ ਏਨਾ ਹੀ ਸੀ ਕਿ ਉਹ ਆਪਣੀ ਸਾਰੀ ਰਾਸ ਪੂੰਜੀ ਦੇਕੇ ਵੀ ਆਪਣੇ ਪਿਤਾ ਦਾ ਕਰਜ ਅਦਾ ਕਰ ਸਕੇਗਾ ਜਾਂ ਕਿ ਨਹੀਂ?