ਪੰਨਾ:ਧੁਪ ਤੇ ਛਾਂ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)



ਕੋਈ ਪ੍ਰਵਾਹ ਨਹੀਂ, ਮੈਂ ਨਹੀਂ ਜਾਵਾਂਗੀ।'
ਇਹ ਕਿਦਾਂ ਹੋ ਸਕੇਗੀ ?
ਨਹੀਂ ਹੋ ਸਕਦਾ ਤਾਂ ਤੁਸੀਂ ਵੀ ਚੱਲੋ।
'ਜੇ ਮੈਂ ਜਾ ਸਕਦਾ ਤਾਂ ਜਰੂਰ ਜਾਂਦਾ। ਮੈਂ ਆਪਣੇ ਵਾਸਤੇ ਤੁਹਾਨੂੰ ਦੁਨੀਆਂ ਪਾਸੋਂ ਝੂਠਿਆਂ ਨਹੀਂ ਹੋਣ ਦੇਣਾ। ਹੋਰ ਚਿਰ ਨ ਲਾਓ, ਜਰੂਰ ਚਲੇ ਜਾਓ।'
ਬਾਥਨ ਦਾ ਪੱਕਾ ਇਰਾਦਾ ਤੇ ਪਕਿਆਈ ਵਾਲਾ ਮਿੱਠਾ ਤੇ ਠੰਡਾ ਜਿਹਾ ਅਵਾਜ਼ ਸੁਣ ਕੇ ਮਾਸ਼ੋਯੋ ਉਠ ਕੇ ਖਲੋ ਗਈ । ਹੰਕਾਰ ਨਾਲ ਉਹਦਾ ਚਿਹਰਾ ਬਦਲ ਗਿਆ। ਕਹਿਣ ਲੱਗੀ, 'ਤੁਸੀਂ ਆਪਣੇ ਸੁਖ ਲਈ ਮੈਨੂੰ ਇਥੋਂ ਘੱਲਣਾ ਚਾਹੁੰਦੇ ਹੋ, ਮੈਂ ਚਲੀ ਜਾਨੀ ਹਾਂ ਪਰ ਮੁੜ ਕੇ ਤੁਹਾਡੇ ਕੋਲ ਨਹੀਂ ਆਵਾਂਗੀ।'
ਇਕ ਪਲ ਵਿਚ ਬਾਥਨ ਦੀ ਦ੍ਰਿੜਤਾ ਪਿਆਰ ਦੇ ਵਹਿਣ ਵਿਚ ਵਹਿ ਗਈ । ਉਹ ਉਹਨੂੰ ਆਪਣੇ ਵਲ ਖਿੱੱਚ ਕੇ ਹੱਸਦਾ ਹੋਇਆ ਬੋਲਿਆ, ਐਨੀਂ ਵੱਡੀ ਪ੍ਰਤਿਗਿਆ ਨਾ ਕਰੋ , ਮਾਸ਼ੋਯੋ ਮੈਂ ਸਮਝਦਾ ਹਾਂ, ਇਹਦਾ ਅੰਤਮ ਸਿੱਟਾ ਕੀ ਨਿਕਲੇਗਾ। ਪਰ ਹੁਣ ਹੋਰ ਚਿਰ ਲਾਇਆਂ ਕੰਮ ਨਹੀਂ ਚੱਲੇਗਾ ।
ਮਾਸ਼ੋਯੋ ਨੇ ਉਸੇ ਤਰ੍ਹਾਂ ਮੂੰਹ ਵੱਟੇ ਹੋਏ ਈ ਜਵਾਬ ਦਿੱਤਾ, 'ਤੁਸੀਂਂ ਜਾਣਦੇ ਹੋ, ਮੇਰੇ ਬਿਨਾਂ ਜੋ ਤੁਹਾਡੀ ਬੁਰੀ ਹਾਲਤ ਹੋਵੇਗੀ ਉਸਨੂੰ ਮੈਂ ਸਹਿ ਨ ਸਕਾਂਗੀ । ਤੁਸੀਂਂ ਖਾਣ ਪੀਣ, ਸੌਣ ਉਠਣ ਤੇ ਸਫਾਈ ਆਦਿ ਦੇ ਮੁਆਮਲੇ ਵਿਚ ਕਿੱੱਨੇ ਢਿੱਲੇ ਹੋ, ਇਹਦਾ ਮੈਨੂੰ ਹੀ ਪਤਾ ਹੈ । ਤਹਾਨੂੰ ਔਖਿਆਂ ਹੁੰਦਾ