ਪੰਨਾ:ਧੁਪ ਤੇ ਛਾਂ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਹੈ।ਕਹਿਣ ਲੱਗੀ, ਇਹ ਕੀ ਤੈਨੂੰ ਤਾਂ ਖੂਬ ਬੁਖਾਰ ਚੜ੍ਹਿਆ ਹੋਇਆ ਹੈ। ਏਨੇ ਚਿਰ ਨੂੰ ਨੌਕਰਿਆਣੀ ਰੋਂਦੀ ਆਈ ਕਹਿਣ ਲੱਗੀ, ਬੀਬੀ ਜੀ ਵਹੁਟੀ ਕਿੱਥੇ ਗਈ ਹੈ ? ਇਹ ਤਾਂ ਤਾਪ ਦੀ ਬੇਹੋਸ਼ੀ ਵਿਚ ਹੀ ਭੱਜ ਆਈ ਹੈ। ਅਠਾਂ ਦਿਨਾਂ ਤੋਂ ਤਾਪ ਨਾਲ ਬੇਹੋਸ਼ੀ ਪਈ ਹੈ, ਕਿਦਾਂ ਆ ਗਈ ? 'ਅੱਠਾਂ ਦਿਨਾਂ ਦਾ ਤਾਪ ਹੈ ਤੇ ਡਾਕਟਰ ਵੇਖ ਰਹੇ ਹਨ ?'
ਕੋਈ ਨਹੀਂ ਬੀਬੀ ! ਕੋਈ ਨਹੀਂ ਦੇਖਦਾ। ਪਰਸੋਂਂ ਵਹੁਟੀ ਘੰਟੇ ਤੱਕ ਨਲਕੇ ਥਲੇ ਨ੍ਹਾਉਂਦੀ ਰਹੀ ਹੈ । ਬਥੇਰਾਂ ਮਨ੍ਹੇ ਕੀਤੀ ਸੀ ਨਹੀਂ ਹੱਟੀ।
*****
ਸ਼ਾਮ ਹੋਣ ਤੇ ਪਹਿਲਾਂ ਹੀ ਸ਼ਰਮਾ ਯਗ ਦੱਤ ਦੀ ਕਮਰੇ ਵਿਚ ਜਾਕੇ ਰੋ ਪਈ । ਕਹਿਣ ਲੱਗੀ ?' 'ਵਹੁਟੀ ਦੀ ਤਾਂ ਜਾਨ ਬਚਦੀ ਨਹੀਂ ਦਿਸਦੀ।'
'ਕੀ ਹੋਇਆ ਹੈ?'
'ਮੇਰੇ ਕਮਰੇ ਵਿਚ ਚਲ ਕੇ ਵੇਖੋ।'
ਦੋ ਤਿੰਨਾਂ ਡਾਕਟਰਾਂ ਨੇ ਵੇਖ ਕੇ ਆਖਿਆ, 'ਬੜੀ ਸਖਤ ਬੇਹੋਸ਼ੀ ਹੈ । ਰਾਤ ਭਰ ਸਾਰੇ ਡਾਕਟਰ ਟੱਕਰਾਂ ਮਾਰ ਮੂਰ ਕੇ ਸਵੇਰ ਹੁੰਦਿਆਂ ਹੀ ਚਲੇ ਗਏ ।