ਪੰਨਾ:ਧੁਪ ਤੇ ਛਾਂ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਹੌਲੀ ਜਹੀ ਆਪਣੇ ਵਲ ਖਿੱਚ ਕੇ ਆfਖਆ, ਭਰਜਾਈ ਜੀ ਭਰਾ ਹੋਰਾਂ ਕਦੇ ਤੈਨੂੰ ਕੁਝ ਆਖਿਆ ਹੈ ?
‘‘ਵਹੁਟੀ ਨੇ ਸਹਿਜ ਭਾ ਨਾਲ ਕਿਹਾ, 'ਕੀ ਕਹਿਣਾ ਨੇ?"
ਤਾਂ ਫੇਰ ਤੂੰ ਉਹਨਾਂ ਪਾਸ ਜਾਂਦੀ ਕਿਉਂ ਨਹੀਂ? ਕੀ ਤੇਰਾ ਉਹਨਾਂ ਪਾਸ ਜਾਣ ਨੂੰ ਦਿਲ ਨਹੀਂ ਕਰਦਾ?
ਵਹੁਟੀ ੫fਹਿਲਾਂ ਤਾਂ ਸ਼ਰਮਾਈ ਫੇਰ ਨੀਵੀਂ ਪਾਕੇ ਆਖਣ ਲੱਗੀ 'ਜਾਣ ਨੂੰ ਦਿਲ ਤਾਂ ਕਰਦਾ ਹੈ ਬੀਬੀ ਜੀ. ਪਰ ਜਾ ਨਹੀਂ ਸਕਦੀ।'
"ਕਿਉਂ?"
ਤੁਹਾਨੂੰ ਚੇਤਾ ਭੁਲ ਗਿਆ ਹੈ, ਬੀਬੀ ਜੀ ਮੈਂ ਹਾਂ ਰਾਖਸ਼ਣੀ ਤੇ ਉਹ ਹਨ ਬੰਦੈ ਸਾਡਾ ਮੇਲ ਕਿਦਾਂ ਹੋਵੇ।
"ਕਿਸ ਨੇ ਆਖਿਆ ਸੀ?"
ਉਨ੍ਹਾਂ ਆਪ ਹੀ ਭੂਆ ਜੀ ਨੂੰ ਆਖਿਆ ਸੀ, ਨਹੀਂ ਤਾਂ...... "
ਸ਼ਰਮਾ ਦੇ ਲੂੰਈਂ ਕੰਡੇ ਖੜੇ ਹੋ ਗਏ , ਕਹਿਣ ਲੱਗੀ। ਇਹ ਤਾਂ ਝੂਠੀ ਗਲ ਹੈ।
"ਝੂਠੀ ਗੱਲ?"
ਅੱਖਾਂ ਪਾੜ ਪਾੜ ਕੇ ਉਹ ਸ਼ਰਮਾ ਵਲ ਦੇਖ ਰਹੀ ਸੀ। ਸ਼ਰਮਾ ਦੇ ਲੂੰਈਂ ਕੰਡੇ ਖੜੇ ਹੁੰਦੇ ਜਾ ਰਹੇ ਸਨ, ਕਹਿਣ ਲੱਗੀ, 'ਝੂਠੀ ਗੱਲ ਹੈ, ਬਿਲਕੁਲ ਝੂਠੀ ਗੱਲ।'
ਮੈਨੂੰ ਯਕੀਨ ਨਹੀਂ ਆਉਂਦਾ ਕਿ ਉਹ ਝੂਠ ਬੋਲਣਗੇ।
ਹੁਣ ਸ਼ਰਮਾ ਪਾਸੋਂ ਨ ਸਹਾਰਿਆ ਗਿਆ ਉਹ