ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਕਾਸ਼ ਤੇ ਛਾਇਆ


੧.

ਜੇ ਤੁਸੀਂਂ ਪਹਿਲੋਂ ਹੀ ਮੈਨੂੰ ਟੋਕ ਦਿਓ ਕਿ ਐਸਾ ਨਹੀਂ ਹੋ ਸਕਦਾ ਤਾਂ ਮੈਂ ਲਾਚਾਰ ਹਾਂ, ਜੋ ਆਖੋ ਹੋ ਸਕਦਾ ਹੈ, ਦੁਨੀਆਂ ਵਿਚ ਕੀ ਕੀ ਤੇ ਕਿੱਦਾਂ ਦਾ ਹੁੰਦਾ ਰਹਿੰਦਾ ਹੈ, ਮੈਂ ਸਾਰੀਆਂ ਗੱਲਾਂ ਥੋੜੀਆਂ ਜਾਣਦਾ ਹਾਂ-ਤਾਂ ਏਸ ਕਹਾਣੀ ਨੂੰ ਬੇਸ਼ੱੱਕ ਪੜ੍ਹ ਲੌ। ਖਿਆਲ ਹੈ ਕਿ ਏਦਾਂ ਕੋਈ ਹਰਜ ਨਹੀਂ ਹੋਣ ਲੱਗਾ। ਕਹਾਣੀ ਲਿਖਣ ਲਗਿਆਂ, ਇਸ ਗੱਲ ਦੀ ਸੌਂਹ ਥੋੜਾ ਖਾ ਲਈ ਹੈ ਕਿ ਜੋ ਕੁਝ ਲਿਖਿਆ ਜਾਵੇਗਾ, ਸੋਲਾਂ ਆਨੇ ਠੀਕ ਹੀ ਹੋਵੇਗਾ। ਦੋ ਤਿੰਨ ਸਤਰਾਂ ਗਲਤ ਵੀ ਹੋ ਸਕਦੀਆਂ ਹਨ, ਕਿਧਰੇ ਕਿਧਰੇ ਕਿਸੇ ਗਲ ਨਾਲ ਮਤ ਭੇਦ ਵੀ ਹੋ ਸਕਦਾ ਹੈ। ਏਦਾਂ ਹੋਣ ਤੇ ਵੀ ਕੀ ਵਿਗੜਦਾ ਹੈ?

ਹਾਂ ! ਨਾਇਕ ਦਾ ਨਾਂ ਹੈ ਯਗ ਦੱਤ ਮੁਕਰਜੀ, ਪਰ ਸ਼ਰਮਾ ਉਹਨੂੰ ਆਖਦੀ ਹੈ 'ਪ੍ਰਕਾਸ਼'। ਨਾਇਕਾ ਦਾ ਨਾਮ ਤਾਂ ਸੁਣ ਲਿਆ ਜੇ । ਯਗ ਦੱਤ ਉਹਨੂੰ ਆਖਦਾ ਹੈ ਛਾਇਆ, ਕਈ ਦਿਨ ਤੱਕ ਇਹ ਝਗੜਾ ਰਿਹਾ ਤੇ ਕੋਈ ਨਬੇੜਾ ਨਹੀਂ ਹੋ ਸਕਿਆ ਕਿ ਛਾਇਆ ਕੌਣ ਹੈ ਤੇ ਪਰਕਾਸ਼ ਕੌਣ ਹੈ ?