ਪੰਨਾ:ਧੁਪ ਤੇ ਛਾਂ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਯਗ ਦੱਤ-ਖੂਬ ਚੰਗੀ ਤਰ੍ਹਾਂ।
ਵਹੁਟੀ-ਤਾਂ ਫੇਰ ਚਲੋ।
ਦੁਨੀਆਂ ਵਿਚ ਕਈ ਐਹੋ ਜਿਹੇ ਆਦਮੀ ਵੀ ਹੁੰਦੇਂਂ ਹਨ ਜੋ ਕਿਸੇ ਦੀ ਬਾਬਤ ਆਪਣੀ ਰਾਏ ਜ਼ਾਹਰ ਕਰ ਸਕਣ ਦੀ ਬੰਧੀ ਨਹੀਂ ਰਖਦੇ। ਇਹਦੇ ਨਾਲ ਹੀ ਉਹਨਾਂ ਪਾਸ ਬਿਲਕੁਲ ਸਧਾਰਨ ਅਕਲ ਹੁੰਦੀ ਹੈ, ਉਹ ਆਪਣੀ ਅਕਲ ਨਾਲ ਹੀ ਸਭ ਕੁਝ ਸੋਚਦੇ ਹਨ ਤੇ ਜੋ ਗੱਲ ਕਹਿਣੀ ਜਾਂ ਕਰਨੀ ਹੁੰਦੀ ਹੈ ਉਸ ਬਾਬਤ ਕਿਸੇ ਪਾਸੋਂ ਸਲਾਹ ਮਸ਼ਵਰਾ ਨਹੀਂ ਲੈਦੇ। ਨਵੀਂ ਵਹੁਟੀ ਵੀ ਇਹੋ ਜਿਹਾ ਵਿਚੋਂ ਹੈ। ਉਹ ਆਪਣੀ ਗੱਲ ਆਪੇ ਸੋਚਦੀ ਹੈ । ਕਿਸੇ ਪਾਸੋਂ ਕੁਝ ਨਹੀਂ ਪੁਛਦੀ ।ਉਸ ਨੈ ਸੋਚ ਸਾਚ ਕੇ ਆਖਿਆ, 'ਮੇਰੇ ਗਿਆਂ ਤੁਹਾਡੇ ਦੋਹਾਂ ਵਿਚ ਭੰਗ ਪੈਣ ਦਾ ਡਰ ਤਾਂ ਹੈ, ਪਰ ਖੈਰ ਮੈਂ ਥੱਲੇ ਪਏ ਕਮਰੇ ਵਿਚ ਰਹਿ ਪਵਾਂਗੀ, ਥੱਲੇ ਸਭ ਕੰਮ ਕਾਜ ਕਰਨ ਵਿਚ ਵੀ ਸੌਖ ਰਹੇਗਾ।
ਯੋਗ ਦੱਤ-ਕੀ ਤੇਰੇ ਰਹਿਣ ਵਾਸਤੇ ਉਤੇ ਕੋਈ ਕਮਰਾ ਨਹੀਂ ?
'ਹੈ ਪਰ ਮੈਂ ਏਥੇ ਹੀ ਚੰਗੀ ਰਹੂੰਗੀ।'
ਯਗ ਦੱਤ ਨੇ ਫੇਰ ਕੋਈ ਗਲ ਨਹੀਂ ਕੀਤੀ, ਸੋਚਣ ਲੱਗਾ ਇਹ ਦੀਆਂ ਗੱਲਾਂ ਬਿਲਕੁਲ ਤਾਂ ਬੇਵਕੂਫਾਂ ਵਰਗੀਆਂ ਨਹੀਂ ਹਨ । ਜੀ ਵਿਚ ਆਈ ਕਿ ਆਖ ਦੇਵੇ ਉਹ ਕੁਲੱਛਲੀ ਨਹੀਂ ਹੈ। ਰਾਖਸ਼ਣੀ ਵੀ ਨਹੀਂ ਹੈ, ਪਰ ਇਹ ਗੱਲਾਂ ਪਹਿਲਾਂ ਕਿਉ ਆਖੀਆਂ ਗਈਆਂ ਸਨ ਇਹਦੀ ਵਜਾ ਕੀ ਦੱਸੇ ? ਖਾਸ ਕਰ ਉਹ ਇਹ ਵੀ ਭਰੋਸਾ