ਪੰਨਾ:ਧੁਪ ਤੇ ਛਾਂ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਯਗ ਦੱਤ ਨੇ ਦੋਨੋ ਬਾਹਵਾਂ ਅੱਗੇ ਕਰਕੇ ਕਿਹਾ, ਕਈਆਂ ਦਿਨਾਂ ਤੋਂ ਤੂੰ ਮੇਰੇ ਕੋਲ ਨਹੀਂ ਆਈ।

ਸ਼ਰਮਾ ਨੇ ਇਕ ਵਾਰੀ ਉਂਹਦੇ ਮੂੰਹ ਵਲੇ ਵੇਖਿਆ ਤੇ ਫੇਰ ਆਪੇ ਹੀ ਬੋਲ ਪਈ, ਵਾਹ! ਮੈਂ ਵੀ ਚੰਗੀ ਹਾਂ ਵਹੁਟੀ ਨੂੰ ਇਕੱਲੀ ਛੱਡਕੇ ਆ ਗਈ ਹਾਂ। ਇਹ ਆਖਕੇ ਭੱਜ ਗਈ।

ਗੁਸੇ ਵਿਚ ਜਿਦਾਂ ਕਿਸੇ ਨਾਵਾਕਿਫ ਆਦਮੀ ਦੇ ਚਪੇੜ ਮਾਰ ਦਿੱਤੀ ਜਾਵੇ ਤੇ ਉਹ ਭਲਾ ਮਾਣਸ ਬੜੀ ਸ਼ਾਂਤੀ ਨਾਲ ਮਾਫੀ ਦੇ ਕੇ ਚੁਪ ਚਾਪ ਚਲਿਆ ਜਾਵੇ ਤਾਂ ਮਾਰਨ ਵਾਲੇ ਦਾ ਦਿਲ ਆਪੇ ਹੀ ਖਰਾਬ ਹੋਣ ਲਗ ਪੈਂਦਾ ਹੈ। ਇਸੇ ਤਰ੍ਹਾਂ ਹੀ ਯਗ ਦੱਤ ਦਾ ਮਨ ਅੰਦਰੋ ਅੰਦਰੀ ਵਢਿਆ ਜਾ ਰਿਹਾ ਸੀ। ਇਓਂ ਮਲੂਮ ਹੋ ਰਿਹਾ ਸੀ ਕਿ ਉਹਨੇ ਅਪਰਾਧ ਕੀਤਾ ਹੈ ਤੇ ਸ਼ਰਮਾ ਉਹਨੂੰ ਮੁਆਫ ਕਰ ਰਹੀ ਹੈ।

ਸ਼ਰਮਾ ਸਾਰਿਆਂ ਗਹਣਿਆਂ ਨਾਲ ਸਜੀ ਹੋਈ ਵਹੁਟੀ ਨੂੰ ਬਦੋ ਬਦੀ ਉਸ ਕੋਲ ਬਿਠਾ ਦੇਂਦੀ ਤੇ ਸ਼ਾਮ ਹੁੰਦਿਆਂ ਹੀ ਬਾਹਰੋਂ ਚੰਦਰਾ ਮਾਰ ਦੇਂਦੀ। ਯਗ ਦੱਤ ਮੂੰਹ ਵਿਚ ਉਂਗਲਾਂ ਪਾਕੇ ਸੋਚਦਾ ਰਹਿੰਦਾ। ਵਹੁਟੀ ਭਾਵੇਂ ਸਿਆਣੀ ਨਹੀਂ ਪਰ ਹੈ ਤਾਂ ਇਸਤਰੀ ਹੀ ਉਹ ਵੀ ਸਭ ਕੁਝ ਸਮਝ ਰਹੀ ਹੈ। ਕਿਉਂਕਿ ਆਪ ਬੱਧੀ ਵਲੋਂ ਤਾਂ ਰੱਬ ਕਿਸੇ ਨੂੰ ਵੀ ਕੋਰਿਆਂ ਨਹੀਂ ਰੱਖਦਾ ਇਹ ਵੀ ਸਾਰੀ ਰਾਤ ਜਾਗਦੀ ਰਹਿੰਦੀ।

ਵਿਆਹ ਹੋਇਆਂ ਅਜੇ ਦਿਨ ਵੀ ਨਹੀਂ ਹੋਏ, ਯੱਗ