ਪੰਨਾ:ਧੁਪ ਤੇ ਛਾਂ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੪)

ਗਦਾਧਰ ਨੇ ਚੁਰਾ ਕੇ ਵੇਚ ਦਿੱਤੇ ਹਨ। ਕੱਢ ਦਿਉ ਇਸ ਨਾਲਾਇਕ ਨੂੰ। ਜਗਨ ਨਾਥ ਬਾਬੂ ਦੇ ਬੀੜਿਆਂ ਦੀ ਚੋਰੀ ਤੇ ਭਰਾ ਜੀ ਤੇ ਰਾਮ ਬਾਬੂ ਅੰਦਰ ਹੀ ਅੰਦਰ ਖੂਬ ਹੱਸ ਰਹੇ ਹਨ। 'ਕਈ ਤਰ੍ਹਾਂ ਦੇ ਚੋਰ ਹੁੰਦੇ ਹਨ ਪਰ ਬੀੜੇ ਤੋੜ ਕੇ ਵੇਚ ਦੇਣ ਵਾਲਾ ਚੋਰ ਤਾਂ ਅਜ ਹੀ ਵੇਖਿਆ ਹੈ।' ਇਹ ਆਖ ਕੇ ਭਰਾ ਜੀ ਹੋਰ ਵੀ ਮੁਸਕ੍ਰਾਉਣ ਲੱਗ ਪਏ। ਜਗਨ ਬਾਬੂ ਭਰਾ ਦੀ ਇਸ ਜੁਗਤ ਤੇ ਹੋਰ ਭੀ ਗਰਮ ਹੋ ਪਏ। ਆਖਣ ਲੱਗੇ, ਨਲਾਇਕ ਨੇ ਰਾਤੀ ਨਹੀਂ ਲਾਹੇ, ਸਪੇਰੇ ਨਹੀਂ ਲਾਹੇ, ਠੀਕ ਦਫਤਰ ਜਾਣਦੇ ਮੌਕੇ ਤੇ ਲਾਹੇ ਹਨ। ਇਸਤੋਂ ਵਧ ਕੇ ਹੋਰ ਬਦਮਾਸ਼ੀ ਕੀ ਹੋ ਸਕਦੀ ਹੈ? ਇਹਨੇ ਸ਼ਰਾਰਤ ਵਲੇਂ ਹੱਦ ਕਰ ਦਿੱਤੀ ਹੈ ਕਿ ਉਹਨਾਂ ਨੂੰ ਇਕ ਪਾਟਿਆ ਹੋਇਆ ਕੁੜਤਾ ਪਾ ਕੇ ਦਫਤਰ ਜਾਣਾ ਪਿਆ।

ਸਾਰੇ ਹੱਸ ਪਏ। ਜਗਨ ਨਾਥ ਬਾਬੂ ਦੀਆਂ ਬੁੱਲੀਆਂ ਵੀ ਖਿੜ ਪਈਆਂ ਪਰ ਮੈਨੂੰ ਹਾਸਾ ਨਾ ਆਇਆ ਮੱਛਰ ਗਿਆ, ਕਿਤੇ ਗਦਾਧਰ ਨੂੰ ਸੱਚ ਮੁੱਚ ਹੀ ਨ ਕੱਢ ਦੇਣ। ਉਹ ਵਿਚਾਰਾ ਬਿਲਕੁਲ ਸਿੱਧਾ ਸਾਦਾ ਤੇ ਭਲਾ ਮਾਣਸ ਹੈ, ਸ਼ਾਇਦ ਅੱਗੋਂ ਕੁਝ ਸੁਵਾਲ ਜਵਾਬ ਵੀ ਨਹੀਂ ਕਰੇਗਾ ਚੁਪ ਚਾਪ ਹੀ ਸਾਰਾ ਕਸੂਰ ਆਪਣੇ ਸਿਰ ਝੱਲ ਲਵੇਗਾ। ਹੁਣ?

ਭਰਾ ਜੀ ਸ਼ਾਇਦ ਸਮਝ ਗਏ ਸਨ ਕਿ ਬਟਨ ਚੋਰ ਕੌਣ ਹੈ। ਇਸ ਕਰਕੇ ਗਦਾਧਰ ਉਤੇ ਕੋਈ ਜ਼ੁਲਮ ਨਹੀਂ ਕੀਤਾ ਗਿਆ, ਪਰ ਮੈਂ ਵੀ ਉਸ ਦਿਨ ਤੋਂ ਕੰਨਾਂ ਨੂੰ ਹੱਥ ਲਾ