ਪੰਨਾ:ਧੁਪ ਤੇ ਛਾਂ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੮)

੨.

ਕਲਕੱਤੇ ਮੈਂ ਪਹਿਲਾਂ ਹੀ ਆਇਆ ਸਾਂ ਤੇ ਇਸ ਤੋਂ ਪਹਿਲੇ ਐਡਾ ਸ਼ਹਿਰ ਨਹੀਂ ਸੀ ਵੇਖਿਆ। ਮੈਂ ਮਨ ਵਿਚ ਸੋਚਿਆ, 'ਜੇ ਮੈਂ ਗੰਗਾ ਵਿਚ ਤਰਦਾ ੨ ਇਸ ਲਕੜੀ ਤੇ ਲੋਹੇ ਦੇ ਪੁਲ ਦੀ ਐਨੀ ਭੀੜ ਵਿਚ, ਜਾਂ ਉਥੇ ਜਿਥੇ ਉੱੱਚਿਆਂ ੨ ਪਸਤੌਲਾਂ ਵਾਲੇ ਜਹਾਜ਼ ਖੜੇ ਹਨ, ਗੁਆਚ ਗਿਆ ਤਾਂ ਫੇਰ ਜੀਊਂਦਿਆਂ ਮੁੜ ਪਿੰਡ ਪਹੁੰਚਣ ਦੀ ਆਸ ਨਹੀਂ ਮੈਨੂੰ ਕਲਕੱਤਾ ਜ਼ਰਾ ਜਿੰਨਾ ਵੀ ਚੰਗਾ ਨਾ ਲੱਗਾ। ਇਹੋ ਜਹੇ ਡਰ ਵਾਲੀ ਚੀਜ਼, ਜਿਥੇ ਜਾਨ ਦਾ ਧੋਖਾ ਹੋਵੇ, ਕਦੇ ਚੰਗੀ ਲਗ ਸਕਦੀ ਹੈ? ਅੱਗੇ ਕਲਕੱਤਾ ਚੰਗਾ ਲਗੇਗਾ, ਇਹਦਾ ਵੀ ਕੋਈ ਭਰੋਸਾ ਨਹੀਂ।

ਕਿੱਥੇ ਗਿਆ ਸਾਡਾ ਇਹ ਨਦੀ ਕੰਢਾ? ਕਿੱਥੇ ਗਿਆ ਸਾਡਾ ਅਮਰੂਦਾਂ ਦਾ ਬੂਟਾ, ਜੰਗਲ ਦੀਆਂ ਸੰਘਣੀਆਂ ਝਾੜੀਆਂ, ਕੁਝ ਵੀ ਤਾਂ ਨਹੀਂ। ਇੱਥੇ ਤਾਂ ਸਿਰਫ ਲੰਮੀਆਂ ਚੌੜੀਆਂ ਸੜਕਾਂ, ਆਦਮੀਆਂ ਦੀ ਭੀੜ ਤੋਂ ਉੱਚੇ ੨ ਮਕਾਨ ਹੀ ਹਨ। ਮਕਾਨਾਂ ਦੇ ਪਿੱਛੇ ਇਕ ਅੱਧਾ ਬਗੀਚਾ ਵੀ ਤਾਂ ਨਹੀਂ, ਜਿਥੇ ਲੁਕ ਕੇ ਕੁਝ ਖਾ ਪੀ ਲਵਾਂ। ਮੈਨੂੰ ਰੋਣ ਆ ਗਿਆ। ਅੱਖਾਂ ਪੂੰਝ ਕੇ ਆਪਣੇ ਮਨ ਵਿਚ ਹੀ ਆਖਿਆ, "ਭਗਵਾਨ ਨੇ ਜ਼ਿੰਦਗੀ ਦਿੱਤੀ ਹੈ ਤਾਂ ਉਹ ਰੋਟੀ ਕਪੜਾ ਵੀ ਆਪੇ ਹੀ ਦੇਵੇਗਾ, ਕਿਉਂਕਿ ਤੁਲਸੀ ਜੀ