ਪੰਨਾ:ਧੁਪ ਤੇ ਛਾਂ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਤੁਸਾਂ ਜੇ ਗੁੱਸੇ ਵਿਚ ਆਕੇ ਦੋ ਦਿਨ ਦਵਾਈ ਨਹੀਂ ਖਾਧੀ, ਇਹਦਾ ਕੀ ਇਲਾਜ? ਜੇ ਬੀਮਾਰੀ ਵਧ ਜਾਏ ਤਾਂ ਫੇਰ ਕੀ ਬਣੇ?

ਨਰੇਇੰਦ੍ਰ ਨੇ ਅੱਖਾਂ ਖੋਲ੍ਹ ਕੇ ਖਿਝ ਜਹੀ ਨਾਲ ਕਿਹਾ, ਮੇਰਾ ਦਿਲ ਕੁਝ ਖਰਾਬ ਹੈ ਮੈਂ ਚੁੱਪ ਚਾਪ ਕਰਕੇ ਪਿਆ ਰਹਿਣਾਂ ਚਾਹੁੰਦਾ ਹਾਂ, ਇੰਦੁ।

'ਇਸ ਗਲ ਦਾ ਇਹ ਜਵਾਬ!'

ਇੰਦੂ ਬਿਜਲੀ ਵਾਗੂੰ ਕੜਕਦੀ ਉਠ ਖਲੋਤੀ, ਕਹਿਣ ਲੱਗੀ, 'ਚੰਗਾ ਪਏ ਰਹੋ ਮੈਥੋਂ ਹੀ ਗਲਤੀ ਹੋ ਗਈ, ਜੋ ਤੁਹਾਡੇ ਕਮਰੇ ਵਿਚ ਆ ਗਈ ਹਾਂ।'

ਫੇਰ ਦਰਵਾਜੇ ਕੋਲ ਜਾਕੇ ਇਕ ਵਾਰੀ ਹੀ ਰੁਕ ਗਈ ਬੋਲੀ, ਤੁਸੀਂ ਆਖਦੇ ਹੋਵੋਗੇ ਕਿ ਮੈਂ ਮਰ ਜਾਵਾਂਗਾ ਤਾਂ ਇਹ ਔਖੀ ਹੋਵੇਗੀ। ਇਸ ਤਰ੍ਹਾਂ ਨਹੀਂ ਹੋ ਸਕਣਾ, ਮੇਰੇ ਪਿਤਾ ਜੀ ਨੇ ਮੇਰੇ ਨਾਂ ਦਸ ਹਜਾਰ ਰੁਪ ਦੀ ਵਸੀਅਤ ਕਰਵਾ ਦਿੱਤੀ ਹੈ। ਇਹ ਗੱਲ ਆਖ ਕੇ ਉਸਨੇ ਚਿੱਠੀ ਨੂੰ ਵਲੇਟ ਵਲਾਟ ਕੇ ਉਹਨਾਂ ਦੇ ਮੰਜੇ ਵੱਲ ਸੁੱਟ ਦਿਤੀ ਤੇ ਆਪ ਬਾਹਰ ਆ ਗਈ। ਫੇਰ ਆਪਣੇ ਮੂੰਹ ਅੱਗੇ ਕੱਪੜਾ ਲੈ ਕੇ ਰੋਣ ਨੂੰ ਬਦੋ ਬਦੀ ਰੋਕਦੀ ਹੋਈ ਆਪਣੇ ਕਮਰੇ ਵਿਚ ਆ ਬੂਹਾ ਬੰਦ ਕਰਕੇ ਸੌਂ ਗਈ।

ਗੱਲ ਸਹਾਰਨੀ ਤੇ ਹਾਰ ਮੰਨਣੀ ਉਸਨੇ ਮੁੱਢ ਤੋਂ ਹੀ ਨਹੀਂ ਸੀ ਸਿੱਖੀ। ਕਈ ਇਸਤ੍ਰੀਆਂ ਨਹੀਂ ਸਿਖ ਦੀਆਂ। ਇਸੇ ਕਰਕੇ ਅੱਜ ਉਹਦੇ ਕਈ ਚੰਗੇ ਖਿਆਲ ਵੀ