ਪੰਨਾ:ਧੁਪ ਤੇ ਛਾਂ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਦਿਸ ਨਹੀਂ ਸੀ ਰਿਹਾ।

* * * * *

ਇੰਦੂ ਨੇ ਡਾਕਟਰ ਪਾਸੋਂ ਪੁਛਿਆ, 'ਗਗਨ ਬਾਬੂ ਦੇ ਘਰ ਮੇਰੇ ਪਤੀ ਦਾ ਇਲਾਜ ਤਸਾਂ ਹੀ ਕੀਤਾ ਹੈ?' ਬੁਢੇ ਡਾਕਟਰ ਨੇ ਇੰਦੂ ਦੇ ਭਰਿਸ਼ਟੇ ਹੋਏ ਚਿਹਰੇ ਵਲ ਵੇਖ ਕੇ ਸਿਰ ਹਿਲਾ ਕੇ ਮੰਨਿਆਂ 'ਹਾਂ।' ਪਰ ਏਦਾ ਤਾਂ ਪਤਾ ਨਹੀਂ ਲਗਦਾ ਕਿ ਉਹਨਾਂ ਨੂੰ ਪੂਰਾ ਆਰਾਮ ਹੋ ਗਿਆ ਹੈ। ਬਾਕੀ ਰਹਿ ਗਏ ਤੁਹਾਡੀ ਫੀਸ ਦੇ ਰੁਪੈ, ਚਲੋ ਜਾਣ ਦਿਉ। ਅਜ ਜੇ ਉਨ੍ਹਾਂ ਨੂੰ ਓਦਾਂ ਹੀ ਦੋਸਤਾਂ ਵਾਂਗੂੰ ਵੇਖ ਜਾਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ।

ਡਾਕਟਰ ਕੁਝ ਹੈਰਾਨ ਹੋਇਆ, ਇੰਦੂ ਸਮਝ ਕੇ ਆਖਣ ਲਗੀ, ਉਹਨਾਂ ਦਾ ਸੁਭਾ ਈ ਇਹੋ ਜਿਹਾ ਹੈ, ਉਹ ਇਲਾਜ ਕਰਾ ਕੇ ਖੁਸ਼ ਨਹੀਂ ਹੁੰਦੇ, ਦੁਆਵਾਂ ਦਾ ਨੁਸਖਾ ਮੈਨੂੰ ਲੁਕਾ ਕੇ ਦੇਣਾ ਤੇ ਉਹਨਾਂ ਨੂੰ ਓਦਾਂ ਹੀ ਸਮਝਾ ਦੇਣਾ।

ਡਾਕਟਰ ਇਹ ਗਲ ਮੰਨ ਕੇ ਤੁਰ ਪਿਆ, ਰਾਮ ਟਹਿਲ ਨੇ ਆਕੇ ਖਬਰ ਦਿਤੀ, ਬੀਬੀ ਜੀ ਸੁਨਿਆਰਾ ਆਇਆ ਹੈ।

'ਆ ਗਿਆ ਹੈ, ਇਥੇ ਹੀ ਸੱਦ ਲਿਆ।'

'ਤੁਹਾਨੂੰ ਇਸ ਕੰਮ ਲਈ ਸੱਦਿਆ ਹੈ ਕਿਉਂਕਿ ਤੁਸੀਂ ਸਾਡੇ ਇਤਬਾਰੀ ਆਦਮੀ ਹੋ।' ਇਹਨਾਂ ਚੂੜੀਆਂ ਨੂੰ ਵਿਕਾ ਦਿਉ। ਇਹ ਪੁਰਾਣੇ ਫੈਸ਼ਨ ਦੀਆਂ ਹਨ ਹੁਣ ਨਹੀਂ ਪਾਈਆਂ ਜਾ ਸਕਦੀਆਂ ਇਹਨਾਂ ਹੀ ਰੁਪਿਆਂ ਵਿਚ ਕੁਝ ਹੋਰ ਪਾ ਕੇ ਨਵੀਆਂ ਖਰੀਦਣ ਦੀ ਸਲਾਹ ਹੈ।