ਪੰਨਾ:ਧੁਪ ਤੇ ਛਾਂ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

ਗੁਸਾ ਨ ਕਰੇਂਗੀ ਤਾਂ ਆਖਦੀ ਹਾਂ, ਵਿਆਹ ਕਰਨ ਦਾ ਹੱਕ ਨਾ ਤੇਰੇ ਭਰਾ ਨੂੰ ਸੀ ਤੇ ਨਾ ਹੀ ਅੰਬਕਾ ਬਾਬੂ ਨੂੰ, ਦੋਹਾਂ ਨੂੰ ਕੁਆਰੇ ਰਹਿਣਾ ਚਾਹੀਦਾ ਸੀ।

ਕਿਉਂ?

'ਕਿਉਂਕਿ ਘਰ ਬਾਰ ਦੇ ਖਰਚਾਂ ਨੂੰ ਪੂਰਾ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਵਿਆਹ ਨਹੀਂ ਕਰਨਾ ਚਾਹੀਦਾ।'

ਜੁਵਾਬ ਸੁਣਕੇ ਬਿਮਲਾ ਨੇ ਬੁਰਾ ਮਨਾਇਆ ਇੰਦੂ ਨੂੰ ਉਹ ਪਿਆਰ ਕਰਦੀ ਸੀ ਕੁਝ ਚਿਰ ਪਿਛੋਂ ਕਹਿਣ ਲੱਗੀ, ਹੋ ਸਕਦਾ ਹੈ ਕਿ ਅੰਬਕਾ ਬਾਬੂ ਆਪਣੀ ਵਹੁਟੀ ਨਾਲ ਇਨਸਾਫ ਨਾ ਕਰ ਸਕੇ ਹੋਣ, ਪਰ ਉਹਨਾਂ ਦੀ ਘਰ ਵਾਲੀ ਤਾਂ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਪੂਰਾ ਕਰ ਰਹੀ ਹੈ ਨਾ। ਉਹਨੂੰ ਤਾਂ ਮਰਦਿਆਂ ਤਕ ਆਪਣੇ ਪਤੀ ਦੀ ਵਧ ਤੋਂ ਵਧ ਸੇਵਾ ਕਰਨ ਦੀ ਭੁੱਖ ਹੈ ਨਾਂ?

ਲੱਗੀ ਰਹੇ ਭੁਖ! ਪਤੀ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ? ਜਦ ਉਹ ਸਾਡੇ ਨਾਲ ਪੂਰਾ ਇਨਸਾਫ ਨਹੀਂ ਕਰਦੇ ਤਾਂ ਇਸ ਜ਼ੁਲਮ ਦਾ ਫਲ ਵੀ ਸਾਨੂੰ ਹੀ ਭੁਗਤਣਾ ਚਾਹੀਦਾ ਹੈ? ਤੂੰ ਅੰਗਰੇਜ਼ੀ ਨਹੀਂ ਪੜ੍ਹੀ ਇਸ ਕਰਕੇ ਤੈਨੂੰ ਦੂਜੇ ਮੁਲਕ ਦੀਆਂ ਇਸਤਰੀਆਂ ਦੀ ਬਾਬਤ ਕੁਝ ਪਤਾ ਨਹੀਂ। ਨਹੀਂ ਤਾਂ ਮੈਂ ਤੇਨੂੰ ਸਮਝਾ ਦੇਂਦੀ ਕਿ ਫਰਜ਼ ਸਿਰਫ ਇਕ ਪਾਸਿਓਂ ਦੀ ਨਹੀਂ ਪੂਰੇ ਕੀਤੇ ਜਾਂਦੇ। ਏਦਾਂ ਕੰਮ ਚਲ ਹੀ ਨਹੀਂ ਸਕਦਾ। ਆਦਮੀ ਸਾਨੂੰ ਇਹ ਗਲ ਸਮਝਣ ਹੀ ਨਹੀਂ ਦਿੰਦੇ। ਜੇ ਅਸੀਂ ਸਮਝ ਜਾਈਏ ਤਾਂ ਅੰਬਕਾ ਬਾਬੂ ਦੀ ਇਸਤਰੀ ਵਾਂਗੂੰ ਜਾਨ ਹਥਾਲੀ ਤੇ ਰੱਖਕੇ ਕਿਉਂ ਸੇਵਾ