ਪੰਨਾ:ਧਰਮੀ ਸੂਰਮਾਂ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਖੇਡਨ ਲੀਏ ਸ਼ਕਾਰ ਕੋ ਹੋਕਰ ਤੁਰੇ ਰਵਾਨ।

ਦੋਹਰਾ

ਏਕ ਪਹਾੜੀ ਬਨ ਵਿਖੇ ਭਾਲਤ ਫਿਰਨ ਸ਼ਕਾਰ। ਏਕ ਗੁਫਾ ਮੇਂ ਸਰੋਤਿਓ ਖੜਗੇ ਨਜਰਾਂ ਮਾਰ।

ਭਵਾਨੀ ਛੰਦ

ਆਗੇ ਗੁਫਾ ਕੋਲੋ ਭਾਲਦੇ ਸ਼ਕਾਰ ਨੂੰ। ਦੋਵੋਂ ਖੜ ਜਾਂਦੇ ਕਰਕੇ ਬਚਾਰ ਨੂੰ। ਹੌਗੇ ਹੋਸ਼ ਗੁਮ ਜਾਂ ਨਜਰ ਫੋਰੀ ਹੈ। ਸਿੰਘ ਸੁਤ ਫਿਰਦਾ ਗਊ ਘੇਰੀ ਹੈ। ਜਦੋਂ ਚਕੇ ਸ਼ੇਰ ਪੰਜੇ ਦੇ ਲਿਲਾਟ ਨੂੰ। ਗਊ ਮਾਤਾ ਪਾਵੇ ਖੜਕੇ ਅੜਾਟ ਨੂੰ। ਦੇਵੇ ਨਾ ਲੁਕਨ ਲੁਕਦੀ ਬਥੇਰੀ ਹੈ। ਸਿੰਘ ਸਤ ਫਿਰਦਾ ਗਊ ਨੂੰ ਗੇਰੀ ਹੈ। ਜਦੋਂ ਹੁੰਦਾ ਸੁਤ ਸ਼ੀਹਨੀ ਦਾ ਅਗਾਹਾਂ ਨੂੰ। ਗਊ ਮਾਤਾ ਹੁੰਦੀ ਭਜਕੇ ਪਛਾਹਾਂ ਨੂੰ। ਲੋਚਨਾਂ ਚੋਂ ਸਿਟੇ ਨੀਰ ਦੀ ਪਸੇਰੀ ਹੈ। ਸਿੰਘ ਸੁਤ ਫਿਰਦਾ ਗਊ ਨੰ ਘੇਰੀ ਹੈ। ਜਦੋਂ ਗੁਸੇ ਭੰਭਕਾਰੇ ਸਿੰਘ ਜੀ। ਅਗੇ ਕਰ ਸੀਸ ਕੋ ਖਾੜੋਂਦੀ ਰਿੰਗ ਜੀ। ਤਾਕਤ ਵਖਾਵੇ ਢੁਢਾਂਂ ਸੇ ਬਥੇਰੀ ਹੈ। ਸਿੰਘ ਸੁਤ ਫਿਰਦਾ ਗਊ ਨੂੰ ਘੇਰੀ ਹੈ। ਮਾਰੇ ਤਹਾੜ ਗਜਕੇ ਪੁਤਰ ਸ਼ੇਰ ਦਾ। ਗਊ ਦੇ ਉਦਾਲੇ ਫਿਰੇ ਟੌਰ ਫੇਰਦਾ। ਗਊ ਸੁਤਾ ਕੰਬੇ ਖੜੀ ਨੀਰ ਗੇਰੀ ਹੈ। ਸਿੰਘ ਸੁਤ ਫਿਰਦਾ ਗਊ ਘੇਰੀ ਹੈ। ਫਿਰਦੀ ਗੁਫਾ ਮੇਂ ਗਊ ਗੇੜ੍ਹਾ ਬੰਨ੍ਹੀ ਸੀ। ਖੌਫ ਨੇ ਰਜਾਨੀ ਨਿਗਾਹ ਸ਼ੇਰ ਕਨੀ