ਪੰਨਾ:ਧਰਮੀ ਸੂਰਮਾਂ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪

ਕਬਿਤ

ਡਾਕੂ ਦੀ ਸਲਾਹਤ ਹੁੰਦੀ ਪੁਜਕੇ ਬਹੁਤ ਮਾੜੀ ਉਲਟਾ ਅਰਥ ਕੋ ਸਰੋਤੇ ਜਨ ਲਾਉਨ ਜੀ। ਕਰ ਬਦਮਾਸ਼ੀ ਯਸ ਖਟਿਆ ਕਿਸੇ ਨ ਭਾਈ ਨੇਕੀਆਂ ਕਰਨ ਸੋਈ ਉਤਮ ਕਹਾਉਨ ਜੀ। ਰਖਸ਼ਾ ਗਊ ਦੀ ਕੀਤੀ ਸਿੰਘ ਹਰਫੂਲ ਨੇ ਸੀ ਏਸੇ ਲੀਏ ਛੰਦ ਏਹਦੇ ਲਗਾ ਮੈਂ ਬਣਾਉਨ ਜੀ। ਆਕੀ ਸਰਕਾਰ ਤੋਂ ਨ ਕੋਈ ਭੀ ਜਗਤ ਰਾਮਾਂ ਪੈਗੇ ਜੋ ਸ਼ਰਨ ਸੋਈ ਮੌਜ ਕੋ ਉਡਾਉਨ ਜੀ।

ਕਬਿਤ

ਮੇਰਾ ਹੈ ਇਰਾਦਾ ਏਹੋ ਕਿਸੇ ਦੇ ਬਨਾਵਨੇ ਦਾ ਗਊ ਦੀ ਸਹਾਏਤਾ ਤਨੋਂ ਮਨੋਂ ਚਾਹੀਏ ਕਰਨੀ। ਰਖਕੇ ਅਮਨ ਤਨ ਮਨ ਤਾਂਈਂ ਵਾਰ ਦੇਨਾਂ ਜਿਥੋਂ ਤਾਂਈਂ ਹੋਵੇ ਪੀੜ ਗਊ ਕੀ ਹਰਨੀ। ਅਗੇ ਸਰਕਾਰ ਦੇ ਨ ਚੱਕਨੀ ਪੱਲਕ ਭਾਈ ਸੇਵਾ ਜੇ ਕਮਾਈਏ ਤਾਂ ਅਸਾਂ ਕੋ ਕੋਈ ਡਰਨੀ। ਜਿਨਾਂ ਨੇ ਭੁਲਾਇਆ ਵਾਕ ਸੱਚੀ ਸਰਕਾਰ ਵਾਲਾ ਔਣ ਦੇਨਾ ਚਾਹੀਦਾ ਓਹਨਾਂ ਨੂੰ ਕਦੇ ਘਰ ਨੀ।

ਕਬਿਤ

ਹੋਗੇ ਕਲੂਕਾਲ ਮੇਂ ਹੈ ਜਿਤਨੇ ਸਮਝ ਰਾਜੇ ਜਿਥੋਂ ਤਾਂਈਂ ਦਾਸ ਦੀ ਨਜ਼ਰ ਵਿਚ ਜਾਪਦਾ। ਧਨਵਾਦੀ ਹੋਰ ਜੇਹੜੇ ਜ਼ੋਰ ਦੇ ਸਮਝ ਹੀਨੇ ਰਾਜ ਅੰਗਰੇਜ ਦਾ ਮਟਾਵੇ ਦੁਖ ਪਾਪ ਦਾ। ਨੈਹਰਾਂ ਨੂੰ ਚਲਾਕੇ ਰੇਲਾਂ ਗਡੀਆਂ