ਪੰਨਾ:ਧਰਮੀ ਸੂਰਮਾਂ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੭

ਉਚਾਰਦੇ ਹੋ। ਜਗਤ ਰਾਮ ਇਹ ਜਗਤ ਮੇਂ ਮਾਨ ਕਾਹਦਾ ਕਰਕੇ ਰਹਿਮ ਕੋ ਜਨਮ ਸਵਾਰਦੇ ਹੋ।

ਬੈਂਤ

ਸੁਨਕੇ ਬਚਨ ਹਰਫੂਲ ਦੇ ਬੁਚੜਾਂ ਨੇ ਦਿਤਾ ਮੜੱਕ ਦੇ ਨਾਲ ਜਵਾਬ ਭਾਈ। ਕਾਫਰ ਹੋਇਕੇ ਸਬਕ ਦੇਂ ਮੋਮਨਾਂ ਨੂੰ ਮਥਾ ਲਾਵੇਂ ਤੂੰ ਸੰਗ ਅਕਾਬ ਭਾਈ। ਏਹ ਤਾਂ ਗਊ ਜੇ ਮਾਰੀਏ ਤੁਧ ਨੂੰ ਭੀ ਮਿਲਦਾ ਰੋਜ ਦਰ ਰੋਜ ਸੁਆਬ ਭਾਈ। ਅਜੇ ਵਕਤ ਹੈ ਦੌੜ ਜਾ ਜਗਤ ਰਾਮਾ ਨਹੀਂ ਕਰਾਂਗੇ ਬਹੁਤ ਖਰਾਬ ਭਾਈ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਹਰਫੂਲ ਸਿੰਗ ਜੁਆਨ। ਆ ਗੁਸੇ ਮੇਂ ਵੀਰਨੋ ਧਰੇ ਗੁਰੂ ਦਾ ਧੀਆਨ।

ਭਵਾਨੀ ਛੰਦ

ਜਦੋਂ ਕੀਤਾ ਵਾਕ ਬੁਚੜਾਂ ਕਬੂਲ ਨਾ। ਝਲਿਆ ਸੀ ਗੁਸਾ ਓਦੋਂ ਹਰਫੂਲ ਨਾ। ਕਹਿੰਦਾ ਮਾਰ ਦੇਨੇ ਪਾਪੀ ਮਨਹੂਸ ਜੀ। ਚਕ ਲੀ ਰਫਲ ਪਾਕੇ ਕਾਰਤੂਸ ਜੀ। ਪੈਹਲੀ ਗੋਲੀ ਨਾਲ ਇਕ ਨੂੰ ਖਪਾਇ ਕੇ। ਦੂਜੀ ਨਾਲ ਦੂਜਾ ਸਿਟਤਾ ਵਛਾਇ ਕੇ। ਲਗਿਆ ਉਡੌਨ ਬੁਚੜਾਂ ਦੇ ਤੂਸ ਜੀ। ਚਕਦਾ ਰਫਲ ਪਾਕੇ ਕਾਰਤੂਸ ਜੀ। ਤੀਜੀ ਨਾਲ ਤੀਜਾ ਭੇਜਤਾ ਨਰਕ ਜੀ। ਸੂਰਮਾ ਅਨਾਮੀ ਛਡੇ ਨਾ ਫਰਕ ਜੀ। ਕੈਂਹਦਾ ਲੈਨੀ ਰਤ ਵੈਰੀਆਂ ਦੀ