ਪੰਨਾ:ਧਰਮੀ ਸੂਰਮਾਂ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਬੇਟਾ। ਜਿਥੇ ਪਾਪ ਦੇ ਅਬਰ ਹਰੋਜ ਹਹਿੰਦੇ ਓਥੇ ਧਰਮ ਦਾ ਦਸ ਕੀ ਪਿਆਰ ਬੇਟਾ। ਜਿਥੇ ਗਊ ਗਰੀਬ ਦੀ ਨਹੀਂ ਰਖਸ਼ਾ ਉਹ ਗਾਮ ਨਾ ਜੰਗਲੀ ਬਾਰ ਬੇਟਾ। ਜਿਥੇ ਪਾਪ ਦੇ ਜਮਗੇ ਪੈਰ ਦੋਵੇਂ ਓਥੇ ਦਯਾ ਨਾ ਕੋਸ ਹਜਾਰ ਬੇਟਾ। ਹੁੰਦੇ ਜ਼ੁਲਮ ਜੋ ਹਿੰਦੂ ਨਤਾਣਿਆਂ ਤੇ ਮੈਥੋਂ ਹੋਨ ਨਾ ਮੂਲ ਸ਼ੁਮਾਰ ਬੇਟਾ। ਗਊਆਂ ਸੈਂਕੜੇ ਬੁਚੜ ਹਰੋਜ਼ ਮਾਰਨ ਨਹੀਂ ਸੁਨੇ ਫਰਯਾਦ ਕਰਤਾਰ ਬੇਟਾ। ਤਾਕਤ ਰਹੀ ਨ ਏਤਨੀ ਵਿਚ ਸਾਡੇ ਜਾਕੇ ਵੰਡੀਏ ਗਊ ਦਾ ਭਾਰ ਬੇਟਾ। ਪਾਨੀ ਪੀਨ ਦਾ ਏਥੇ ਨਾ ਧਰਮ ਕੋਈ ਰਿਹਾ ਕਾਸ ਤੋਂ ਧਰਮ ਕੋ ਹਾਰ ਬੇਟਾ। ਇਲਾਂ ਕਾਗ ਉਠਾਇਕੇ ਬੋਟੀਆਂ ਨੂੰ ਦਿੰਦੇ ਪਾਨੀ ਕੇ ਘੜੇਂ ਮੇਂ ਤਾਰ ਬੇਟਾ। ਬੁਤ ਮਾਲ ਦਾ ਚੱਕ ਵਖਾਂਮਦੀ ਹੈ ਅਸੀਂ ਵੇਖ ਲੈ ਨਹੀਂ ਇਤਬਾਰ ਬੇਟਾ। ਮੇਰੇ ਵੇਂਹਦਿਆਂ ਹੁਨੇ ਹੀ ਲੈ ਗਏ ਨੇ ਬੁਚੜ ਗਊਆਂ ਦੀ ਬਨ੍ਹ ਕਤਾਰ ਬੇਟਾ। ਛਡ ਸ਼ੈਹਰ ਨੂੰ ਹੋਰ ਰਹੈਸ਼ ਕਰੀਏ ਆਵੇ ਦਿਲ ਮੇਂ ਮੇਰੇ ਬਚਾਰ ਬੇਟਾ। ਲੋਕੀ ਕਹਿੰਦੇ ਹੈ ਫੂਲ ਇਕ ਸੂਰਮਾ ਵੇ ਰਿਹਾ ਗਊਆਂ ਦੇ ਕਸ਼ਟ ਨਵਾਰ ਬੇਟਾ। ਆਵੇ ਨਹੀਂ ਟੁਹਾਨੇ ਦੇ ਵਿਚ ਉਹ ਭੀ ਚਰਚਾ ਹੋਵੰਦੀ ਗਲੀ ਬਜਾਰ ਬੇਟਾ। ਦੇਵਾਂ ਪਾਨੀ ਵੇ ਕਿਸ ਤਰਾਂ ਜਗਤ ਰਾਮਾ ਕਸਮ ਰਾਮ ਦੀ ਅਤੀ ਲਚਾਰ ਬੇਟਾ।