ਪੰਨਾ:ਧਰਮੀ ਸੂਰਮਾਂ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩

ਨਰਵਾਨੇ ਦੇ ਸੀ ਮਚੀ ਹਾਹਾਕਾਰ ਜੀ। ਕੀਤੀ ਜਾ ਖਬਰ ਜਾਕੇ ਠਾਨੇ ਅਸਵਾਰਾਂ ਭਾਈ ਓਸੇ ਵੇਲੇ ਚੜੀ ਹੋਰ ਗਾਰਦ ਹਜਾਰ ਜੀ ਲੋਬ ਸੀ। ਉਠਾਕੇ ਲਿਆਂਦੀ ਜਾਕੇ ਠਾਨੇਦਾਰ ਵਾਲੀ ਕਰੇ ਅਫਸੋਸ ਭਾਈ ਸਭ ਨਰ ਨਾਰ ਜੀ। ਹੁੰਦੀ ਪੜਤਾਲ ਸੀ ਜਗਤ ਰਾਮਾ ਫੂਲ ਵਾਲੀ ਅਗੇ ਤੂੰ ਟੁਹਾਨੇ ਸੰਦਾ ਲਿਖਦੇ ਇਜ਼ਹਾਰ ਜੀ।

ਦੋਹਰਾ

ਬੁਢੀਆਂ ਤਾਂਈ ਬੋਲਦਾ ਕਰਕੇ ਅਤੀ ਕਿਆਸ। ਮਾਈ ਪਿਲਾਦੇ ਨੀਰ ਕੋ ਅਤੀ ਸਤਾਵੇ ਪਿਆਸ।

ਦੋਹਰਾ

ਸੁਨ ਫੂਲ ਕੇ ਬਚਨ ਕੋ ਕਹਿੰਦੀ ਮਾਈ ਬੋਲ। ਸੁਨ ਬੇਟਾ ਮੱਮ ਬਾਤ ਕੋ ਕਹੂੰ ਹਕੀਕਤ ਖੋਲ।

ਬੈਂਤ

ਕੈਹਿੰਦੀ ਮਾਈ ਉਚਾਰਕੇ ਮੁਖੜੇ ਤੋਂ ਬਾਰ ਬਾਰ ਮੈਂ ਜਾਵਾਂ ਬਲਹਾਰ ਬੇਟਾ। ਹਿੰਦੂ ਸਮਝਕੇ ਮੰਗ ਲਿਆ ਨੀਰ ਤੈਨੇ ਐਪਰ ਅਸਾਂ ਕੋ ਮੰਦ ਅਸਾਰ ਬੇਟਾ। ਹਿੰਦੂ ਕੌਮ ਜ਼ਰੂਰ ਅਸਾਡੜੀਏ ਐਪਰ ਧਰਮ ਨਾ ਕੋਸ ਹਜ਼ਾਰ ਬੇਟਾ। ਇਹ ਜ਼ੋਰ ਹੈ ਕਾਜ਼ੀ ਮੁਲਾਨਿਆਂ ਦਾ ਕਰਦੇ ਅਸਾਂ ਨੂੰ ਬਹੁਤ ਖੁਆਰ ਬੇਟਾ। ਕੋਈ ਜੂਨ ਨ ਬਚਿਆਂ ਹਿੰਦੂਆਂ ਦੀ ਕਰਨ ਜੋਕਰੀ ਨਹੀਂ ਗੁਫਤਾਰ ਬੇਟਾ। ਜਿਥੇ ਖੁਰਾ ਹੋ ਗਊ ਦਾ ਬਚਿਆ ਵੇ ਰੈਹਨਾ ਹਿੰਦੂ ਦਾ ਓਥੇ ਧਰਕਾਰ