ਪੰਨਾ:ਧਰਮੀ ਸੂਰਮਾਂ.pdf/23

ਇਹ ਸਫ਼ਾ ਪ੍ਰਮਾਣਿਤ ਹੈ

੨੧

ਅਲਕ ਮੁਕਾਮ ਦਾ। ਠਾਨੇ ਜਾਕੇ ਮਾਰਕੇ ਬਹਾਨਾ ਸੱਦ ਠਾਨੇਦਾਰ ਗੋਲੀ ਮਾਰ ਓਹਨੂੰ ਜਾਮ ਮੌਤ ਦਾ ਪਲਾਮਦਾ। ਠਾਨੇ ਤਾਂਈਂ ਮਾਰ ਓਥੋਂ ਚਲਦਾ ਰਵਾਨ ਹੋਕੇ ਵਧ ਜੂ ਕਿਤਾਬੀ ਕਵੀ ਹਾਲ ਨਾ ਵਧਾਮਦਾ।

ਦੋਹਰਾ

ਮੁਗਲੂ ਦਾਤਾ ਮਾਰਕੇ ਤੀਜਾ ਠਾਨੇਦਾਰ। ਖਬਰ ਭਈ ਸਰਕਾਰ ਮੇਂ ਹੋਵੇ ਮਾਰੋ ਮਾਰ।

ਦੋਹਰਾ

ਗਾਰਦ ਪਹੁੰਚੀ ਪੁਲਸ ਦੀ ਆਨ ਜਲਾਨੀ ਬੀਰ। ਫੂਲ ਸਿੰਘ ਨੂੰ ਭਾਲਦੇ ਸੋਚ ਕਰਨ ਤਦਬੀਰ।

ਦੋਹਰਾ

ਭਾਈ ਜੋ ਹਰਫੂਲ ਦਾ ਛੋਟਾ ਓਹ ਤੋਂ ਜਾਨ। ਪਕੜ ਬਠਾਇਆ ਪੁਲਸ ਨੇ ਡਾਡਾ ਦੁਖ ਦਖਾ।

ਦੋਹਰਾ

ਖਬਰ ਹੂਈ ਹਰਫੂਲ ਕੋ ਸੁਨੋ ਸਰੋਤੋ ਵੀਰ। ਭਾਈ ਦੇ ਛੁਡਵਾਉਨ ਦੀ ਸੋਚੇ ਖੜਾ ਨਜੀਰ।

ਭਵਾਨੀ ਛੰਦ

ਸੁਨ ਹਰਫੂਲ ਭਾਈ ਦੀ ਖਬਰ ਕੋ। ਬੁਲੀਆਂ ਨੂੰ ਵਢੇ ਕਰੇ ਨਾ ਸਬਰ ਕੋ। ਭਾਈ ਦਾ ਦਰਦ ਕਾਲਜੇ ਚ ਰੜਕੇ। ਕੈਂਹਦਾ ਮਾਰੂੰ ਦੁਸ਼ਮਨ ਫੜ ਫੜਕੇ। ਗੁਸੇ ਮੇਂ ਦਗਦ ਹੋਕੇ ਫੂਲ ਸੂਰਮਾਂ। ਤੁਰ ਪੈਂਦਾ ਕਰਕੇ ਬਹੁਤ ਊਰਮਾਂ।