ਪੰਨਾ:ਧਰਮੀ ਸੂਰਮਾਂ.pdf/20

ਇਹ ਸਫ਼ਾ ਪ੍ਰਮਾਣਿਤ ਹੈ

੧੯

ਜਾਕੇ ਓਹਨਾਂ ਤੋਂ ਜਮੀਨ ਮੰਗ ਮੇਰਾ ਹੈ ਜਵਾਬ ਤੈਨੂੰ ਦਸਤਾ ਅਖੀਰ ਓਏ। ਕੋਠਾ ਤੈਨੂੰ ਦਿਤਾ ਮੇਰੇ ਬਾਪ ਨੇ ਰੈਹਨ ਕੋ ਹੈ ਜਿੰਨਾਂ ਚਿਰ ਰਹੇਂ ਤੂੰ ਰਹੂਗਾ ਤੇਰਾ ਸੀਰ ਓਏ। ਮਾਰੇ ਚਪੇੜਾਂ ਤੇੜਾਂ ਪਾਦੂੰ ਤੇਰੇ ਮੁਖੜੇ ਤੇ ਚੰਗੀ ਚਾਹੇਂ ਹੁਨੇ ਏਥੋਂ ਘਤ ਜਾ ਵਹੀਰ ਓਏ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਫੂਲ ਸਿੰਘ ਬਲਵਾਨ। ਕਲੇਸ਼ ਮਟਾਵਨ ਕਾਰਨੇ ਲਾਕੇ ਖੜਾ ਧਿਆਨ।

ਕਬਿਤ

ਮੁਗਲੂ ਦੀ ਬਾਤ ਸੁਨ ਸੋਚੇ ਹਰਫੂਲ ਖੜਾ ਏਸ ਦੇ ਭਨੋਏ ਦਾਤਾ ਰਾਮ ਨੂੰ ਲਿਆਈਏ। ਮਿਟਨੀ ਲੜਾਈ ਚੰਗੀ ਚੰਗਾ ਨਾ ਫਸਾਦ ਰੋਜ ਇਕਵਾਰੀ ਬੈਠ ਹੋਰ ਏਹ ਨੂੰ ਸਮਝਾਈਏ। ਲੈਕੇ ਦੋ ਘੁਮਾਂ ਨੂੰ ਘੱਟ ਕਟੀਏ ਵਕਤ ਬੈਠ ਲੈਕੇ ਨਾਮ ਰਾਮ ਦਾ ਆਰਾਮ ਤਾਂਈਂ ਪਾਈਏ। ਏਨੀ ਗਲ ਸੋਚਕੇ ਸੀ ਪਹੁੰਚਿਆ ਭਨੋਈਏ ਕੋਲ ਹੱਥ ਜੋੜ ਕਰਕੇ ਜੁਹਾਰ ਜਾ ਬੁਲਾਈਏ।

ਕਬਿਤ

ਭੈਣ ਤੇ ਭਨੋਈਏ ਜਦੋਂ ਬੈਠਗੇ ਸਮੀਪ ਆਕੇ ਫੇਰ ਹਰਫੂਲ ਨੇ ਸੁਨਾਇਆ ਕੁਲ ਹਾਲ ਜੀ। ਵੰਡਨੀ ਜਮੀਨ ਰਾ ਦਿਤੇ ਨੇ ਸੁਨੀ ਜਾਂ ਗਲ ਮਸਤਕ ਕਰੋਧ ਨਾਲ ਅਖਾਂ ਹੋਈਆਂ ਲਾਲ ਜੀ। ਕਿਧਰੋਂ ਵੰਡਾਵਾਂ ਬਨ ਬੈਠ