ਪੰਨਾ:ਧਰਮੀ ਸੂਰਮਾਂ.pdf/15

ਇਹ ਸਫ਼ਾ ਪ੍ਰਮਾਣਿਤ ਹੈ

੧੩

ਦੋਸਤੋ। ਦਿਲ ਹਰਫੂਲ ਦੇ ਨਾ ਆਵੇ ਚੈਨ ਸੀ। ਨੌਕਰੀ ਤਿਆਗੋ ਲਗਿਆ ਕੈਹਨ ਸੀ। ਗਊਆਂ ਦੇ ਸਤਾਵੇ ਬਹੁਤੀ ਯਾਦ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ। ਰਾਤਰੀ ਗੁਜਰੀ ਹੋਕੇ ਡਾਵਾਂ ਡੌਲ ਸੀ। ਸੁਭੇ ਸਾਰ ਪਹੁੰਚਿਆ ਸਾਹਿਬ ਕੋਲ ਸੀ। ਦਿਲੋਂ ਹੋ ਜਗਤ ਰਾਮਾਂ ਸ਼ਾਦ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ।।

ਦੋਹਰਾ

ਕੋਲ ਸਾਹਬ ਦੇ ਜਾਇਕੇ ਕਰੀ ਬੰਦਗੀ ਵੀਰ। ਨਾਮ ਕਟੋ ਮੱਮ ਦਾਸ ਕਾ ਕੈਂਹਦਾ ਖੜਾ ਅਖੀਰ।

ਬੈਂਤ

ਕਰਕੇ ਬੰਦਗੀ ਬੋਲ ਹਰਫੂਲ ਕੈਂਹਦਾ ਬਾਰ ਬਾਰ ਹਜੂਰ ਜੁਹਾਰ ਮੇਰੀ। ਦੇਗੀ ਆਂ ਦਿਦਾਰ ਕੋ ਰਾਤਰੀ ਨੂੰ ਮਰਾ ਜਨਮ ਦੀ ਪਾਲਨਹੇਰ ਮੇਰੀ। ਸੇਵਾ ਕਰੂੰ ਪ੍ਰੇਮ ਸੇ ਧਰਮ ਕਰਕੇ ਪੱਕੀ ਨੀਤ ਨਾ ਕੱਚ ਦੀ ਕਾਰ ਮੇਰੀ। ਜਗਤ ਰਾਮ ਦੀ ਅਰਜ ਹੈ ਜੋੜ ਦੋਵੇਂ ਨਾਵਾਂ ਮੁਝ ਦਾ ਕਟੋ ਸਰਕਾਰ ਮੇਰੀ।

ਦੋਹਰਾ

ਸੁਨ ਕਰ ਇਤਨੀ ਬਾਤ ਸਾਹਬ ਕਹੇ ਉਚਾਰ। ਛੁਟੀ ਲੈ ਹਰਫੂਲ ਤੂੰ ਜਾਹ ਮਿਲ ਆ ਘਰ ਬਾਰ।