ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/99

ਇਹ ਸਫ਼ਾ ਪ੍ਰਮਾਣਿਤ ਹੈ

ਧਰਮੀ ਬਾਬਲ

ਧਰਮੀ ਬਾਬਲ ਕਿੱਧਰ ਜਾਵੇ।
ਕੁਝ ਹੰਝੂ ਅੱਖੀਆਂ ਵਿਚ ਲੈ ਕੇ,
ਵਰ ਟੋਲੇ ਤੇ ਪਿਆ ਘਬਰਾਵੇ।

ਛੱਡ ਗਈ ਮੈਨੂੰ ਛਾਂ

ਧੁੱਪ ਵਿਚ ਖੜ੍ਹਾ ਮੈਂ ਕੱਲ-ਮ-ਕੱਲ੍ਹਾ,
ਛੱਡ ਗਈ ਮੈਨੂੰ ਛਾਂ।
ਜਿਵੇਂ ਅਲੂੰਏਂ ਬਾਲ ਦੀ ਮਰ ਜਾਏ,
ਫੁੱਲ-ਵਰੇਸੇ ਮਾਂ।
ਕਿਸ ਧਰਤੀ ਨੂੰ ਆਪਣੀ ਆਖਾਂ?
ਲੱਭਾਂ ਆਪਣੀ ਥਾਂ।

ਧੀਏ ਘਰ ਜਾਹ ਆਪਣੇ

ਮੇਰੇ ਨਾਲ ਨਾ ਵੱਖਰੀ ਹੋਈ।
ਪਹਿਲੀ ਵਾਰੀ ਘਰ ਕੰਬਿਆ ਹੈ,
ਅੱਖ ਨਹੀਂ ਰੋਈ
ਧੀਏ ਨੀ! ਤੈਨੂੰ ਕਿੱਸਰਾਂ ਆਖਾਂ
"ਘਰ ਜਾਹ ਆਪਣੇ"

ਧਰਤੀ ਨਾਦ/ 99