ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/111

ਇਹ ਸਫ਼ਾ ਪ੍ਰਮਾਣਿਤ ਹੈ

4.

ਮਰਨ ਮਾਰਨ ਦਾ ਜੋ ਚੱਲਦਾ ਸਿਲਸਿਲਾ।
ਮੁੱਕ ਜਾਵਾਂਗੇ ਇਹ ਖਾਵੇ ਤੌਖ਼ਲਾ।

ਪਰਤ ਕੇ ਪਿੱਛੇ ਤਾਂ ਵੇਖੋ ਰਾਹਬਰੋ,
ਬਹੁਤ ਪਿੱਛੇ ਰਹਿ ਗਿਆ ਹੈ ਕਾਫ਼ਲਾ।

ਤੇਰੇ ਪਿੱਛੋਂ ਕੀ ਬਣੇਗਾ ਏਸ ਦਾ,
ਜਾਣ ਵਾਲੇ ਏਨੀ ਗੱਲ ਤਾਂ ਸੋਚਦਾ।

ਹੁਣ ਸਾਧਾਰਨ ਆਦਮੀ ਬੇਚੈਨ ਹੈ,
ਓਸ ਦੇ ਹਰ ਕਦਮ ਅੱਗੇ ਕਰਬਲਾ।

ਧਰਤ ਨੂੰ ਵੇਖੋ ਸਮੁੰਦਰ ਪੀ ਗਿਆ,
ਏਸ ਤੋਂ ਵੱਡਾ ਕੀ ਹੋਊ ਹਾਦਿਸਾ।

ਪੁੱਤ ਵੀ ਦੇਵੇ ਹੁੰਗਾਰਾ ਫ਼ੋਨ ਤੇ,
ਵਧ ਰਿਹਾ ਵੇਖੋ ਨਿਰੰਤਰ ਫ਼ਾਸਲਾ।

ਫ਼ਿਕਰ ਦਾ ਤਾਣਾ ਤੇ ਪੇਟਾ ਸਹਿਮ ਦਾ,
ਆਦਮੀ ਏ ਤੁਰਦਾ ਫਿਰਦਾ ਮਕਬਰਾ।

ਧਰਤੀ ਨਾਦ/ 110