ਪੰਨਾ:ਦੰਪਤੀ ਪਿਆਰ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਇਹ ਅਵਾਰਾਗਰਦ ਹੋ ਕੇ ਆਪਣੇ ਦੇਸ਼ ਨੂੰ ਕਿਸੇ ਤਰ੍ਹਾਂ ਦਾ ਕਲੰਕ ਨਾ ਲਾਵੋ।" ਫੈਸਲਾ ਦੇ ਕੇ ਮੈਜਿਸਟਰੇਟ ਸਾਹਿਬ ਉੱਠ ਗਏ ਅਤੇ ਅਦਾਲਤ ਬਰਖ਼ਾਸਤ ਹੋ ਗਈ!

ਸਭ ਕਾਰਵਾਈ ਹਾਕਮ ਦੇ ਹੁਕਮ ਅਨੁਸਾਰ ਕੀਤੀ ਗਈ। ਉਹ ਠੱਗ ਸਾਧ ਬੰਦ-ਗੱਡੀ ਵਿਚ ਬਿਠਾ ਕੇ ਜੇਲ੍ਹਖਾਨੇ ਭੇਜੇ ਗਏ। ਲੜਕੇ ਨੂੰ 'ਰਿਫਾਰਮੇਟਰੀ' ਦੇ ਅਧਿਆਪਕ ਦੇ ਸਪੁਰਦ ਕੀਤਾ ਗਿਆ, ਅਤੇ ਉਸ ਦੇ ਘਰਦਿਆਂ ਨੂੰ ਲੈ ਜਾਣ ਦੀ ਇਤਲਾਹ ਦਿੱਤੀ ਗਈ। ਉਸ ਥਾਣੇਦਾਰ ਨੂੰ ਜਿਸ ਨੇ ਇਸ ਚੋਰ ਮੰਡਲੀ ਦਾ ਪਤਾ ਕੱਢਿਆ ਅਤੇ ਫੜਾਇਆ ਸੀ, ਮੈਜਿਸਟਰੇਟ ਸਾਹਿਬ ਨੇ ਉਸ ਦੀ ਬਹੁਤ ਸਿਫਾਰਸ਼ ਸਰਕਾਰ ਨੂੰ ਕੀਤੀ ਅਤੇ ੫੦੦) ਰੁਪਿਆ ਇਨਾਮ ਦਿਵਾਇਆ।

237