ਪੰਨਾ:ਦੰਪਤੀ ਪਿਆਰ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੮

ਜੰਗਲ ਬੀਆਬਾਨ ਵਿੱਚ ਬੈਠੀ ਸਰੂਪ ਕੌਰ ਕਈ ਤਰ੍ਹਾਂ ਦੇ ਵਿਚਾਰਾਂ ਵਿੱਚ ਗੁਆਚੀ ਹੋਈ ਸੀ। ਉਹ ਬਾਰ ਬਾਰ ਆਪਣੀ ਸੁੰਦਰਤਾ ਨੂੰ ਕੋਸਣ ਲੱਗੀ ਜਿਸ ਦੇ ਕਾਰਨ ਉਸ ਨੂੰ ਥਾਂ ਥਾਂ ਕਸ਼ਟ ਸਹਿਣੇ ਪਏ। ਅੰਤ ਉਸ ਨੇ ਕਾਮਾਦਿਕ ਲੋਕਾਂ ਦੀਆਂ ਅੱਖਾਂ ਤੋਂ ਦੂਰ ਜੰਗਲ ਵਿਚ ਰਹਿਣ ਦਾ ਨਿਸਚਾ ਕੀਤਾ ਅਤੇ ਪਤੀ ਦੇ ਮਿਲਾਪ ਤੱਕ ਇਸੇ ਇਕਾਂਤ ਦੇ ਜੀਵਨ ਨੂੰ ਚੰਗਾ ਸਮਝਿਆ। ਇਸ ਤਰਾਂ ਦੀਆਂ ਸੋਚਾਂ ਵਿਚ ਡੁੱਬੀ ਦੇ ਮੂੰਹਾਂ ਰਾਗ ਆਸਾ ਦਾ ਇਹ ਸ਼ਬਦ ਨਿਕਲ ਆਇਆ:—

ਠਾਕੁਰ ਜੀਉ ਤੁਹਾਰੋ ਪਰਨਾ॥ ਮਾਨ ਮਹਤੁ ਤੁਮ੍ਹਾਰੇ ਉਪਰਿ
ਤੁਮ੍ਹਰੀ ਓਟ ਤੁਮ੍ਹਾਰੀ ਸਰਨਾ॥ ਤੁਮ੍ਹਰੀ ਆਸ ਭਰੋਸਾ ਤੁਮ੍ਹਰਾ
ਤੁਮਰਾ ਨਾਮ ਰਿਦੇ ਲੈ ਧਰਨਾ॥ ਤੁਮਰੋ ਬਲ ਤੁਮ ਸੰਗ
ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ॥ ਤੁਮਰੀ ਦਇਆ
ਮਇਆ ਸੁਖ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ॥
ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ॥

ਪ੍ਰਭਾਤ ਦਾ ਵੇਲਾ ਸੀ, ਅਜੇਹਾ ਸਮਾਂ ਬੱਝਿਆ ਕਿ ਜਿਸ ਦਾ ਕੁਝ ਵਰਣਨ ਨਹੀਂ ਹੋ ਸਕਦਾ। ਇਸ ਸ਼ਬਦ ਨੂੰ ਸੁਣ ਕੇ ਜੰਗਲ ਦੇ ਪੱਖੀ ਭੀ ਆਪੋ ਆਪਣੀ ਬੋਲੀ ਵਿਚ ਵਾਹਵਾ! ਵਾਹਵਾ! ਕਰਨ ਲੱਗੇ। ਸਰੂਪ ਕੌਰ ਇਸ ਸ਼ਬਦ ਦੇ ਗਾਉਣ ਵਿੱਚ ਅਜੇਹੀ ਮਗਨ ਹੋ ਗਈ ਕਿ ਉਸ ਨੂੰ ਆਪਣੀ ਸੁੱਧ ਬੁੱਧ ਭੀ ਨਾ ਰਹੀ ਕਿ ਮੈਂ ਕਿੱਥੇ ਹਾਂ। ਪੰਛੀਆਂ ਦੀ ਆਵਾਜ਼ ਨੇ ਸਰੂਪ ਕੌਰ ਦੀ ਉਨਮਾਦ ਦੀ ਅਵਸਥਾ ਨੂੰ ਤੋੜ ਦਿੱਤਾ। ਏਧਰ ਓਧਰ ਉਸ ਨੇ ਬਹੁਤ ਭੈ ਅਤੇ ਗ਼ੌਰ ਨਾਲ ਤੱਕਿਆ, ਪਰ ਸਿਵਾਇ ਪੰਖੀਆਂ ਦੀ ਆਵਾਜ਼ ਦੇ ' ਉਸ ਨੂੰ ਹੋਰ ਕੋਈ ਚੀਜ਼ ਉਥੋਂ ਨਜ਼ਰ ਨਾ ਆਈ। ਨਿਰਭੈ ਹੋ ਕੇ ਉਸ ਨੇ ਸੋਚਿਆਂ ਕਿ

167